Punjab

ਬਾਬਾ ਸਾਹਿਬ ਦੀ ਮੂਰਤੀ ਦੀ ਭੰਨ ਤੋੜ ਕਰਨ ਵਾਲੇ ਕੀਤੇ ਗ੍ਰਿਫ਼ਤਾਰ 

ਗੁਰਦਾਸਪੁਰ , 3 ਅਪ੍ਰੈਲ 2025 : ਬੀਤੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ ਬੁੱਤ ਦੀ ਤੋੜ ਭੰਨ ਕਰਨ ਵਾਲੇ ਛੇ ਦੋਸ਼ੀਆਂ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਗਿਰਫਤਾਰ ਕਰ ਲਿਆ ਹੈ ।  ਇਹਨਾਂ ਦੀ ਗਿਰਫਤਾਰੀ ਤੋਂ ਬਾਅਦ ਇਹ ਵੀ ਖੁਲਾਸਾ ਹੋਇਆ ਹੈ ਕਿ ਮੂਰਤੀ ਤੋੜਨ ਦੀ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ‌ ਅੰਜਾਮ ਦਿੱਤਾ ਗਿਆ ਸੀ ਕਿਉਂਕਿ ਇਹ ਦੋ ਵੱਖ-ਵੱਖ ਗੱਡੀਆਂ ਤੇ ਸਵਾਰ ਹੋ ਕੇ ਆਏ ਸਨ ਅਤੇ ਘਟਨਾ ਨੂੰ ਅੰਜਾਮ ਤੋਂ ਦੇਣ ਤੋਂ ਪਹਿਲਾਂ ਇਲਾਕੇ ਦੇ ਇੱਕ ਰੈਸਟੋਰੈਂਟ ਵਿੱਚ ਵੀ ਗਏ ਸਨ। ਪੁਲਿਸ ਵੱਲੋਂ ਇਹਨਾਂ ਵੱਲੋਂ ਵਰਤੀਆਂ ਗਈਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਪੱਤਰਕਾਰ ਵਾਰਤਾ ਦੌਰਾਨ ਡੀਆਈਜੀ ਸਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ 24 ਘੰਟੇ ਦੇ ਅੰਦਰ ਅੰਦਰ ਹੀ ਜਿਨਾਂ ਨੇ ਬਾਬਾ ਸਾਹਿਬ ਦੇ ਪੁੱਤ ਨੂੰ ਛੇੜਛਾੜ ਕੀਤੀ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੇ ਹੀ ਨੌਜਵਾਨ 30 ਸਾਲ ਤੋਂ ਘੱਟ ਦੀ ਉਮਰ ਦੇ ਨੇ ਜਾਂਚ ਚੱਲ ਰਹੀ ਹੈ ਕਿ ਕੌਣ ਇਸ ਸਾਜ਼ਿਸ਼ ਦੇ ਪਿੱਛੇ ਹੈ  ਅਤੇ ਕਿਸ ਦੇ ਕਹਿਣ ਤੇ ਇਹਨਾਂ ਨੌਜਵਾਨਾਂ ਨੇ ਅਜਿਹਾ ਕੰਮ ਕੀਤਾ ਹੈ । ਜੀਆਈਜੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਸਾਡੀ ਪ੍ਰਾਥਮਿਕਤਾ ਸੀ ਕਿ ਅਸੀਂ ਸਭ ਤੋਂ ਪਹਿਲਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੀਏ ਉਸ ਦੇ ਮਗਰੋਂ ਹੁਣ ਜਾਂਚ ਚੱਲੇਗੀ ਅਤੇ ਜੋ ਵੀ ਸਾਹਮਣੇ ਆਏਗਾ ਜਾਣਕਾਰੀ ਦੇ ਦਿੱਤੀ ਜਾਏਗੀ ।ਕੁੱਲ ਸੱਤ ਦੋਸ਼ੀ ਸਨ ਛੇ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਨੂੰ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ ਉਹ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button