ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਲੈ ਕੇ ਆਦਿ ਧਰਮ ਸਮਾਜ ਨੇ ਕੀਤੀ ਮੀਟਿੰਗ
14 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਕੱਢੀ ਜਾਵੇਗੀ ਮੋਟਰਸਾਈਕਲ ਮਾਰਚ
ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਲੈ ਕੇ ਆਦਿ ਧਰਮ ਸਮਾਜ (ਆਧਸ– ਭਾਰਤ) ਫ਼ਿਰੋਜ਼ਪੁਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸ਼ਾਮ ਲਾਲ ਭੰਗੀ ਦੀ ਅਗਵਾਈ ਹੇਠ ਪ੍ਰਾਚੀਣ ਵਾਲਮੀਕਿ ਅਨੰਤ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ, ਜਿਸ ਵਿਚ ਯੂੁਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਬੱਬੂ, ਭਾਜਪਾ ਦੇ ਸੀਨੀਅਰ ਆਗੂ ਜਸਮੇਲ ਸਿੰਘ ਲਾਡੀ ਗਹਿਰੀ, ਐਡਵੋਕੇਟ ਸੁਰਿੰਦਰ ਸਿੰਘ ਸਿੱਧੂ ਆਦਿ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਾਮ ਲਾਲ ਭੰਗੀ ਨੇ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਕਿਸੇ ਇਕ ਸੰਸਥਾ, ਜਾਤ, ਧਰਮ ਦਾ ਨਾ ਹੋ ਕੇ ਪੂਰੇ ਦੇਸ਼ ਦੇ ਹਨ, ਜਿਸ ਕਰਕੇ ਉਨ੍ਹਾਂ ਦਾ ਜਨਮ ਦਿਹਾੜਾ ਸਾਨੂੰ ਸਭਨਾਂ ਨੂੰ ਸਰਬ ਸਾਂਝੀਵਾਲਤਾ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ 14 ਅਪ੍ਰੈਲ 2025 ਮੌਕੇ ਸ੍ਰਿਸਟੀਕਰਤਾ ਵਾਲਮੀਕਿ ਚੌਂਕ ਫ਼ਿਰੋਜ਼ਪੁਰ ਸ਼ਹਿਰ ਵਿਖੇ ਇਕ ਖ਼ਾਸ ਸਮਾਗਮ ਕਰਕੇ ਇਕ ਵੱਡਾ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ, ਜਿਸ ਦੀ ਤਿਆਰੀਆਂ ਲਈ ਸਭਨਾਂ ਦੇ ਸਹਿਯੋਗ ਦੀ ਲੋੜ ਹੋਵੇਗੀ। ਇਸ ਮੌਕੇ ਯੂੁਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਬੱਬੂ, ਭਾਜਪਾ ਦੇ ਸੀਨੀਅਰ ਆਗੂ ਲਾਡੀ ਗਹਿਰੀ, ਐਡਵੋਕੇਟ ਸੁਰਿੰਦਰ ਸਿੰਘ ਸਿੱਧੂ, ਆਧਸ ਤੋਂ ਮੁਕੇਸ਼ ਮੇਘਨਾਥ, ਰਮੇਸ਼ ਅਟਵਾਲ ਮੱਲਾਂਵਾਲਾ, ਦਰਸ਼ਨ ਮੰਡ, ਸੁਖਚੈਨ ਸਿੰਘ ਗਿੱਲ, ਮੁੱਖਾ ਦਾਨਵ ਸ਼ੇਰ ਖਾਂ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ, ਜੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਸਾਂਝੇ ਤੌਰ ’ਤੇ ਇਕ ਪਲੇਟਫਾਰਮ ’ਤੇ ਆ ਕੇ ਮਨਾਇਆ ਜਾ ਰਿਹਾ ਹੈ, ਜਿਸ ਦੀ ਸਫਲਤਾ ਲਈ ਅਸੀਂ ਆਪਣਾ ਯੋਗਦਾਨ ਵੱਧ–ਚੜ੍ਹ ਕੇ ਪਾਵਾਂਗੇ। ਇਸ ਮੌਕੇ ਸੰਜੂ ਚੰਡਾਲ, ਵਿਕਰਮ ਚੰਡਾਲੀਆ, ਅਜੈ ਚੰਡਾਲੀਆ, ਡਾ: ਰਾਕੇਸ਼, ਲਵ ਪਾਮਾ, ਸੋਨੂੰ ਘਈ, ਸੁਖਰਮਨ ਸਹੋਤਾ, ਸੋਨੂੰ ਸਿੰਧਵਾਸੀ, ਰਾਜੇਸ਼ ਗਿੱਲ, ਵਿਜੈ ਅਟਵਾਲ, ਦੀਪਕ ਕਲਿਆਣ ਆਦਿ ਹਾਜ਼ਰ ਸਨ।



