
ਫ਼ਿਰੋਜ਼ਪੁਰ, 10 ਮਾਰਚ (ਜਸਵਿੰਦਰ ਸਿੰਘ ਸੰਧੂ)– ਖਾਲਸਾ ਖਾਲੌਨੀ ਦੁਲਚੀ ਕੇ ਰੋਡ ਸਿਟੀ ਫਿਰੋਜ਼ਪੁਰ ਵਿਖੇ ਕਾਪੇ ਨਾਲ ਵਾਰ ਕਰਕੇ ਇਕ ਵਿਅਕਤੀ ਨੂੰ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 118 (1), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਸਰਦੂਲ ਸਿੰਘ ਵਾਸੀ ਖਾਲਸਾ ਕਾਲੌਨੀ ਦੁਲਚੀ ਕੇ ਰੋਡ ਨੇ ਦੱਸਿਆ ਕਿ ਮਿਤੀ 5 ਮਾਰਚ 2025 ਨੂੰ ਕਰੀਬ 2 ਪੀਐੱਮ ’ਤੇ ਉਹ ਆਪਣੇ ਪਰਿਵਾਰ ਨਾਲ ਘਰ ਵਿਚ ਹੀ ਸੀ ਤਾਂ ਦੋਸ਼ੀ ਕਾਲਾ ਉਸ ਦੇ ਘਰ ਆਇਆ ਤੇ ਕਹਿਣ ਲੱਗਾ ਕਿ ਬਾਹਰ ਆਜਾ ਮੈਂ ਤੇਰਾ ਆਪਣੇ ਲੜਕੇ ਕਰਨ ਵਾਸੀਅਨ ਖਾਲਸਾ ਕਾਲੌਨੀ ਦੁਲਚੀ ਕੇ ਰੋਡ ਸਿਟੀ ਫਿਰੋਜ਼ਪੁਰ ਨਾਲ ਰਾਜੀਨਾਮਾ ਕਰਵਾ ਦਿੰਦਾ ਹਾਂ ਤਾਂ ਉਹ ਕਾਲਾ ਉਕਤ ਨਾਲ ਗੱਲ ਕਰ ਰਿਹਾ ਸੀ ਤਾਂ ਕਾਲੇ ਦਾ ਲੜਕੇ ਕਰਨ ਨੇ ਆਪਣਾ ਦਸਤੀ ਕਾਪੇ ਦਾ ਸਿੱਧਾ ਵਾਰ ਉਸ ’ਤੇ ਕੀਤਾ ਜੋ ਉਸ ਦੇ ਸਿਰ ਵਿਚ ਲੱਗਾ ਤੇ ਦੂਜਾ ਵਾਰ ਜੁਬਾੜੇ ’ਤੇ ਕਾਪੇ ਦੀ ਮੁੱਠ ਦਾ ਲੱਗਾ। ਅਵਤਾਰ ਸਿੰਘ ਨੇ ਦੱਸਿਆ ਕਿ ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਮਾਰਤਾ ਮਾਰਤਾ ਦਾ ਰੌਲਾ ਪਾਉਣ ਲੱਗਾ ਤਾਂ ਦੋਸ਼ੀਅਨ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



