
ਬਰੈਂਪਟਨ, 3 ਅਪ੍ਰੈਲ- ਪੰਜਾਬੀਆਂ ਦੀ ਵੱਸੋਂ ਵਾਲੇ ਸ਼ਹਿਰ ਬਰੈਂਪਟਨ ਵਿੱਚ ਅੱਜ ਦੁਪਹਿਰੇ ਵਾਰਡ 9 ਦੇ ਵਿਖੇ ਜਗਮੀਤ (ਜੈਕ) ਮੁੰਡੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨਾਂ ਤੋਂ ਬਰੈਂਪਟਨ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਬਦਿਨ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ । ਇਸ ਘਟਨਾ ਨਾਲ ਭਾਈਚਾਰੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ।ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।



