Punjab

ਫਿਰੋਜ਼ਪੁਰ ਮੰਡਲ ’ਚ ‘ਟਿਕਟ ਚੈਕਿੰਗ ਮੁਹਿੰਮ’ ਜਾਰੀ

ਬਾਲ ਕਿਸ਼ਨ

ਫਿਰੋਜ਼ਪੁਰ, 20 ਜੂਨ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ 19 ਜੂਨ ਨੂੰ ਵੱਡੇ ਪੱਧਰ ’ਤੇ ਟਿਕਟ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੇ ਸਾਹੂ ਦੀ ਅਗਵਾਈ ਅਤੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਦੇ ਨਿਰਦੇਸ਼ਾਂ ਹੇਠ ਚਲਾਈ ਗਈ। ਇਸ ਦੌਰਾਨ 1048 ਯਾਤਰੀਆਂ ਤੋਂ 7 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਇਕੱਤਰ ਕੀਤਾ ਗਿਆ, ਜੋ ਬਿਨਾਂ ਵੈਧ ਟਿਕਟ, ਨਿਯਮ ਵਿਰੁੱਧ ਯਾਤਰਾ ਜਾਂ ਬਿਨਾਂ ਬੁੱਕਿੰਗ ਦੇ ਸਮਾਨ ਲੈ ਕੇ ਸਫਰ ਕਰ ਰਹੇ ਸਨ। ਇਸ ਮੁਹਿੰਮ ਦੌਰਾਨ ਗੰਗਾ ਸਤਲੁਜ ਐਕਸਪ੍ਰੈਸ, ਮਾਲਵਾ ਸੁਪਰਫਾਸਟ ਐਕਸਪ੍ਰੈਸ, ਆਮਰਪਾਲੀ ਐਕਸਪ੍ਰੈਸ, ਅੰਮ੍ਰਿਤਸਰ ਹਾਵੜਾ ਮੇਲ, ਪਾਤਾਲਕੋਟ ਐਕਸਪ੍ਰੈਸ, ਬੇਗਮਪੁਰਾ ਐਕਸਪ੍ਰੈਸ, ਜੰਮੂਤਵੀ ਐਕਸਪ੍ਰੈਸ ਅਤੇ ਜੰਮੂ ਤਵੀ ਭਗਤ ਕੀ ਕੋਠੀ ਐਕਸਪ੍ਰੈਸ ਵਰਗੀਆਂ ਰੇਲਗੱਡੀਆਂ ਵਿਚ ਟਿਕਟਾਂ ਦੀ ਜਾਂਚ ਕੀਤੀ ਗਈ। ਸਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੈਧ ਟਿਕਟ ਨਾਲ ਸਫਰ ਕਰਨ, ਰੇਲਗੱਡੀਆਂ ਵਿੱਚ ਚੜ੍ਹਨ-ਉੱਤਰਨ ਲਈ ਸਹੀ ਕਤਾਰ ਬਣਾਈ ਰੱਖਣ, ਕਿਊਆਰ-ਸਮਰੱਥ ਸਹੂਲਤਾਂ ਨਾਲ ਡਿਜੀਟਲ ਭੁਗਤਾਨ ਦੀ ਵਰਤੋਂ ਕਰਨ, ਪਲੈਟਫਾਰਮ ਬਦਲਣ ਲਈ ਫੁੱਟ ਓਵਰ ਬ੍ਰਿਜ (ਐੱਫਓਬੀ) ਦੀ ਵਰਤੋਂ ਕਰਨ ਅਤੇ ਸਫਰ ਦੌਰਾਨ ਵੈਧ ਪਛਾਣ ਪੱਤਰ ਪੇਸ਼ ਕਰਨ। ਉਨ੍ਹਾਂ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਦੀਆਂ ਸਾਰੀਆਂ ਲਾਈਨਾਂ ’ਤੇ ਟਿਕਟ ਚੈਕਿੰਗ ਮੁਹਿੰਮ ਨਿਰੰਤਰ ਜਾਰੀ ਰਹੇਗੀ। ਇਹ ਪਹਿਲ ਨਾ ਸਿਰਫ ਸੁਰੱਖਿਅਤ ਯਾਤਰਾ ਨੂੰ ਉਤਸ਼ਾਹਿਤ ਕਰਦੀ ਹੈ, ਸਗੋਂ ਰੇਲਵੇ ਸੇਵਾਵਾਂ ਵਿੱਚ ਸੁਧਾਰ ਅਤੇ ਵਾਸਤਵਿਕ ਯਾਤਰੀਆਂ ਦੀ ਸਹੂਲਤ ਲਈ ਵੀ ਮਹੱਤਵਪੂਰਨ ਹੈ। ਯਾਤਰੀਆਂ ਨੂੰ ਸੁਚੇਤ ਅਤੇ ਸਹਿਯੋਗੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button