Punjab

ਔਰਤ ਦੀਆਂ ਨਕਦੀ ਤੇ ਸੋਨੇ ਦੀਆਂ ਮੁੰਦੀਆਂ ਝਪਟ ਕੇ ਲੁਟੇਰੇ ਫ਼ਰਾਰ

ਬਾਲ ਕਿਸ਼ਨ

ਫਿਰੋਜ਼ਪੁਰ, 20 ਜੂਨ ਫਿਰੋਜ਼ਪੁਰ ਸ਼ਹਿਰ ਦੇ ਇੱਛੇਵਾਲਾ ਰੋਡ ’ਤੇ ਸ਼ਾਮ ਦੇ ਸਮੇਂ ਇੱਕ ਔਰਤ ਨਾਲ ਝਪਟਮਾਰੀ ਕਰਕੇ ਦੋ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਪਰਸ ਲੁੱਟ ਕੇ ਭੱਜ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਸਾਗਰ ਮਲੋਹਤਰਾ ਪੁੱਤਰ ਸਵ. ਸਤੀਸ਼ ਮਲੋਹਤਰਾ ਵਾਸੀ ਗੋਲਡਨ ਇਨਕਲੇਵ ਫੇਸ-2 ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇਹਾ ਮੋਗਾ, ਜੋ 17 ਜੂਨ ਨੂੰ ਫਿਰੋਜ਼ਪੁਰ ਵਿਖੇ ਆਪਣੇ ਭਰਾ ਦੇ ਘਰ ਮਿਲਣ ਆਈ ਹੋਈ ਸੀ, ਸ਼ਾਮ ਕਰੀਬ 7 ਵਜੇ ਘਰ ਤੋਂ ਵਾਪਸੀ ਕਰ ਰਹੀ ਸੀ। ਜਦੋਂ ਉਹ ਇੱਛੇਵਾਲਾ ਚੱਕ ਮੋੜ ਦੇ ਨੇੜੇ ਪੁੱਜੀ ਤਾਂ ਦੋ ਕਿਰਪਾਨ ਲੈ ਕੇ ਆਏ ਬਾਈਕ ਸਵਾਰ ਉਸ ਦੇ ਪਿੱਛੇ ਆਏ ਤੇ ਉਸਨੂੰ ਰੋਕ ਕੇ ਉਸਦਾ ਪਰਸ ਖੋਹ ਲਿਆ। ਉਸ ਪਰਸ ਵਿੱਚ ਤਿੰਨ ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀਆਂ ਮੁੰਦਰੀਆਂ ਮੌਜੂਦ ਸਨ। ਦੋਹਾਂ ਅਣਪਛਾਤਿਆਂ ਨੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬੀ ਹਾਸਲ ਕਰ ਲਈ। ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button