Punjab

ਫ਼ਿਰੋਜ਼ਪੁਰ ’ਚ ਸਤਲੁਜ ਕਿਨਾਰੇ ਵੱਗਦੇ ਹਨ ਨਾਜਾਇਜ਼ ਸ਼ਰਾਬ ਦੇ ਦਰਿਆ..!

ਬਾਲ ਕਿਸ਼ਨ

ਫਿਰੋਜ਼ਪੁਰ, 15 ਮਈ-ਭਾਵੇਂ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਹਿੰਦ ਪਾਕਿ ਕੌਮਾਂਤਰੀ ਸਰਹੱਦ ਨੇੜੇ ਵੱਗਦੇ ਦਰਿਆ ਸੁਤਲੁਜ਼ ਕੰਢੇ ਸਾਰਾ ਸਾਲ ਹੀ ਰੋਜ਼ਾਨਾ ਹਜ਼ਾਰਾਂ ਲੀਟਰ ਸ਼ਰਾਬ ਕੱਢ੍ਹੀ ਜਾਂਦੀ ਹੈ,ਪਰ ਮਹਿਕਮਾ ਆਬਕਾਰੀ ਸ਼ਾਇਦ ਬੀਤੇ ਦਿਨੀਂ ਮਜੀਠਾ ਵਿਖੇ ਵਾਪਰੇ ਮੰਦਭਾਗੇ ਹਾਦਸਿਆਂ ਦੀ ਉਡੀਕ ’ਚ ਰਹਿੰਦਾ ਹੈ। ਇਹੋ ਕਾਰਣ ਹੈ ਕਿ ਮਜੀਠਾ ਕਾਂਡ ਤੋਂ ਬਾਅਦ ਨਾਜਾਇਜ਼ ਕੱਚੀ ਸ਼ਰਾਬ ਦੀਆਂ ਦਰਿਆ ਸਤਲੁਜ ਨੇੜੇ ਲੱਗੀਆਂ ‘ ਦੇਸੀ ਡਿਸਟਿਲਰੀਆਂ’ ’ਤੇ ਛਾਪੇਮਾਰੀ ਕਰਦਿਆਂ ਮਹਿਕਮਾ ਆਬਕਾਰੀ ਅਤੇ ਠੇਕੇਦਾਰਾਂ ਦੇ ਕਰਿੰਦਿਆਂ ਨੇ ਲੱਖਾਂ ਲੀਟਰ ਕੱਚੀ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਹਾਲਾਂਕਿ ਮਹਿਕਮਾ ਆਬਕਾਰੀ ਵੱਲੋਂ ਭੇਜੇ ਪ੍ਰੈਸ ਨੋਟ ਵਿਚ ਲੱਖਾਂ ਲੀਟਰ ਲਾਹਣ ਅਤੇ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ,ਪਰ ਨਾਲ ਦੀ ਨਾਲ ਮਹਿਕਮਾ ਆਬਕਾਰੀ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਦੌਰਾਨ ਬਰਾਮਦ ਮਟੀਰੀਅਲ ਮੌਕੇ ’ਤੇ ਹੀ ‘ਡਿਸਟਰਾਏ’ ਕੀਤੇ ਜਾਣ ਦਾ ਦਾਅਵਾ ਕਰਨਾ ਮਹਿਕਮੇ ਦੀ ਕਾਰਵਾਈ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਵਿਚ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਦਰਦਨਾਕ ਮੌਤਾਂ ਨੇ ਪੰਜਾਬ ਵਿਚ ਨਾਜਾਇਜ਼ ਕੱਚੀ ਸ਼ਰਾਬ ਦੇ ਕਾਰੋਬਾਰ ਦੀ ਤਆਲਖ ਹਕੀਕਤ ਸਾਹਮਣੇ ਲਿਆਂਦੀ ਹੈ। ਇਸੇ ਦੇ ਤਹਿਤ ਆਬਕਾਰੀ ਵਿਭਾਗ ਫਿਰੋਜ਼ਪੁਰ ਵੱਲੋਂ ਪਿੰਡ ਅਲੀ ਕੇ, ਹਬੀਬ ਕੇ ਅਤੇ ਝੁੱਗਿਆਂ ਦੇ ਵਿਚਾਲੇ ਦਰਿਆ ਸਤਲੁਜ ਕੰਢੇ ਚੱਲਦੇ ਇਸ ਕਾਰੋਬਾਰ ’ਤੇ ਬੁੱਧਵਾਰ ਤੜਕੇ ਛਾਪੇਮਾਰੀ ਕੀਤੀ ਅਤੇ ਉੱਥੇ ਚੱਲ ਰਹੀਆਂ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ਨੂੰ ਢਾਹ ਦਿੱਤਾ ਗਿਆ। ਜਿਵੇਂ ਹੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉਥੇ ਛਾਪੇਮਾਰੀ ਕੀਤੀ ਗਈ ,ਉਥੇ ਮੋਜੂਦ ਕੁੱਝ ਲੋਕ ਮੁਲਾਜ਼ਮਾਂ ਨਾਲ ਭਿੜ ਵੀ ਗਏ। ਮਹਿਕਮੇ ਦੇ ਅਧਿਕਾਰੀਆਂ ਵੱਲੋਂ ਸਤਲੁਜ ਦਰਿਆ ਵਿੱਚੋਂ ਲੱਖਾਂ ਲੀਟਰ ਲਾਹਣ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਗਿਆ, ਬਕੌਲ ਆਬਕਾਰੀ ਅਧਿਕਾਰੀ ਬਰਾਮਦ ਲਾਹਣ ਅਤੇ ਸ਼ਰਾਬ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਇਸ ਆਪਰੇਸ਼ਨ ਦੌਰਾਨ ਸ਼ਰਾਬ ਤਸਕਰਾਂ ਅਤੇ ਸਰਕਾਰੀ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਦੌਰਾਨ ਸ਼ਰਾਬ ਠੇਕੇਦਾਰਾਂ ਦਾ ਇਕ ਕਰਿੰਦਾ ਵੀ ਗੰਭੀਰ ਜ਼ਖ਼ਮੀਂ ਹੋ ਗਿਆ ਹੈ।

ਮਿਲੀਭੁਗਤ ਨਾਲ ਚੱਲਦਾ ਹੈ ਕੱਚੀ ਸ਼ਰਾਬ ਦਾ ਕਾਰੋਬਾਰ

ਜ਼ਿਕਰਯੋਗ ਹੈ ਕਿ ਦਰਿਆ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਵਿਚ ਇਹ ਕਾਰੋਬਾਰ ਸਾਲਾਂ ਤੋਂ ਬੇਰੋਕ ਚੱਲ ਰਿਹਾ ਹੈ। ਇਸ ਨਾਲ ਜਿਥੇ ਪੰਜਾਬ ਸਰਕਾਰ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ, ਉਥੇ ਇਹ ਸ਼ਰਾਬ ਆਮ ਲੋਕਾਂ ਲਈ ਵੀ ਮਾਰੂ ਸਾਬਤ ਹੋ ਰਹੀ ਹੈ। ਇਸ ਸਬੰਧੀ ਸਰਹੱਦੀ ਪਿੰਡ ਅਲੀ ਕੇ ਦੇ ਇਕ ਵਾਸੀ ਨੇ ਕੱਚੀ ਸ਼ਰਾਬ ਦੇ ਕਾਰੋਬਾਰੀਆਂ ਅਤੇ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਦੀ ਗੱਲ ਕਰਦਿਆਂ ਦੱਸਿਆ ਕਿ ਹਰ ਰੋਜ਼ ਇਥੇ ਹਜ਼ਾਰਾਂ ਲੀਟਰ ਕੱਚੀ ਸ਼ਰਾਬ ਨਿਕਲਦੀ ਹੈ ਜਦਕਿ ਮਹਿਕਮੇ ਦੇ ਅਧਿਕਾਰੀਆਂ ਸਾਲ ਵਿਚ 5-7 ਵਾਰ ਛਾਪੇਮਾਰੀ ਕਰਕੇ ਅਖਬਾਰਾਂ ਅਤੇ ਟੀ ਵੀ ਵਿਚ ਖ਼ਬਰਾਂ ਲਵਾ ਕੇ ਸੱਚੇ ਹੋ ਜਾਂਦੇ ਹਨ।

Related Articles

Leave a Reply

Your email address will not be published. Required fields are marked *

Back to top button