
ਬਾਲ ਕਿਸ਼ਨ
ਫਿਰੋਜ਼ਪੁਰ, 15 ਮਈ- ਫਿਰੋਜ਼ਪੁਰ ਵਿਖੇ ਵਿਅਕਤੀ ਵੱਲੋਂ ਖਰੀਦੇ ਸ਼ੇਅਰਾਂ ਵੀ ਵੈਲਿਓ ਵੱਧਣ ਦੇ ਬਾਵਜੂਦ ਵਿਚ ਉਸ ਦੇ ਖਾਤੇ ਵਿਚ ਘੱਟ ਰਕਮ ਵਿਖਾ ਕੇ ਧੋਖਾਧੜੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 3 ਵਿਅਕਤੀਆਂ ਖਿਲਾਫ 318 (4), 61 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਆਸ਼ੀਸ਼ ਕਸ਼ਯਪ, ਧਰੁਵ ਪਾਠਕ, ਨਿਖਿਲ ਵਾਸੀਅਨ ਦਫਤਰ-616, 6ਵੀਂ ਮੰਜ਼ਿਲ ਸਨਸਿਟੀ ਸਕਸੈਸ ਟਾਵਰ, ਸੈਕਟਰ 65, ਗੁਰੂਗ੍ਰਾਮ, ਹਰਿਆਣਾ ਨੇ ਉਤਰਾਵਾਦੀ ਗੌਰਵ ਮਾਣਿਕ ਨਿਵਾਸੀ ਮਕਾਨ ਨੰਬਰ 34, ਮੋਰੀ ਗੇਟ, ਫਿਰੋਜ਼ਪੁਰ ਸ਼ਹਿਰ ਦੀ ਫਰਮ ਇੰਡਮੋਨੀ ਪਾਸੋਂ ਸੈਸਕਸ 8 ਅਪ੍ਰੈਲ ਫਿਊਚਾਰ ਸੈਸਕਸ 24 ਜੂਨ ਫਿਊਚਰ, ਮਿਤੀ 9 ਅਪ੍ਰੈਲ 22400 ਕਾਲ, ਨਿਫਟੀ 09 ਰੁਪਏ 22400 ਪੁੱਟ, ਨਿਫਟੀ 09 ਅਪ੍ਰੈਲ 22400 ਕਾਲ, ਸੈਕਸ 08 ਅਪ੍ਰੈਲ ਫਿਊਚਰ ਦੇ ਸ਼ੇਅਰ ਖਰੀਦੇ ਸਨ, ਪਰ ਉਤਰਵਾਦੀ ਫਰਮ ਵੱਲੋਂ ਉਪਰੋਕਤ ਸ਼ੇਅਰਾਂ ਦੀ ਵੈਲਿਓ ਵੱਧਣ ਦੇ ਬਾਵਜੂਦ ਵੀ ਉਸ ਦੇ ਆਨਲਾਈਨ ਸਬੰਧਤ ਖਾਤੇ ਵਿਚ ਘੱਟ ਰਕਮ ਵਿਖਾ ਕੇ ਉਸ ਨਾਲ ਧੋਖਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



