Punjab

ਫਗਵਾੜਾ ਦੇ ਸਮਾਜ ਸੇਵਕ ਬਖ਼ਤਾਵਰ ਸਿੰਘ ਬਲੌਰਾ ਬਾਜਵਾ ਦਾ ਬੈਲਜੀਅਮ ’ਚ ਕਤਲ

ਫਗਵਾੜਾ, 18 ਜਨਵਰੀਫਗਵਾੜਾ ਦੇ ਸਮਾਜ ਸੇਵਕ ਬਖ਼ਤਾਵਰ ਸਿੰਘ ਬਲੌਰਾ ਬਾਜਵਾ ਦਾ ਬੈਲਜੀਅਮ ’ਚ ਕਤਲ ਹੋ ਗਿਆ। ਇਲਾਕੇ ਦੇ ਸਮਾਜ ਸੇਵੀ ਤਜਿੰਦਰ ਬਾਵਾ ਨੇ ਦੱਸਿਆ ਕਿ ਫਗਵਾੜਾ ਦੇ ਬਖ਼ਤਾਵਰ ਸਿੰਘ ਬਲੌਰਾ ਕਰੀਬ ਦੋ ਦਹਾਕਿਆਂ ਤੋਂ ਬੈਲਜੀਅਮ ’ਚ ਪਰਿਵਾਰ ਸਮੇਤ ਰਹਿ ਰਹੇ ਸਨ। ਉਨ੍ਹਾਂ ਦੇ ਮਾਤਾ ਤੇ ਪਿਤਾ ਫਗਵਾੜਾ ਵਿਖੇ ਹੀ ਰਹਿੰਦੇ ਸਨ। ਇਕ ਮਹੀਨਾ ਪਹਿਲਾਂ ਹੀ ਉਹ ਆਪਣੀ ਮਾਤਾ ਦੇ ਸਸਕਾਰ ਲਈ ਫਗਵਾੜਾ ਆਏ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਉੱਥੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਕਤਲ ਕਿਸ ਨੇ ਕਿਉਂ ਕੀਤਾ ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।

Related Articles

Leave a Reply

Your email address will not be published. Required fields are marked *

Back to top button