Punjab

ਪੱਕੀ ਤਨਖਾਹ ਤੇ ਇਨਸੈਂਟਿਵ ’ਚ ਵਾਧੇ ਦੀ ਮੰਗ ਨੂੰ ਲੈ ਕੇ ਆਸ਼ਾ ਵਰਕਰਾਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ

ਫ਼ਿਰੋਜ਼ਪੁਰ, 19 ਮਾਰਚ (ਬਾਲ ਕਿਸ਼ਨ)– ਪੱਕੀ ਤਨਖਾਹ ਤੇ ਇਨਸੈਂਟਿਵ ’ਚ ਵਾਧੇ ਦੀ ਮੰਗ ਨੂੰ ਲੈ ਕੇ ਆਸ਼ਾ ਫੈਸਲੀਟੇਟਰ ਸਾਂਝਾ ਫਰੰਟ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਸਟੇਟ ਕਮੇਟੀ ਦੇ ਸੱਦੇ ’ਤੇ ਲਗਾਤਾਰ ਤੀਜੇ ਦਿਨ ਜ਼ਿਲ੍ਹਾ ਪੱਧਰ ’ਤੇ ਸਿਵਲ ਹਸਪਤਾਲ ਫ਼ਿਰੋਜ਼ਪੁਰ ’ਚ ਰੋਸ ਧਰਨਾ ਲਗਾਇਆ ਗਿਆ। ਇਸ ਧਰਨੇ ਵਿੱਚ ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਤੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਮਾਨ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2026-27 ਦੇ ਬਜਟ ਵਿੱਚ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਕੁਝ ਵੀ ਨਹੀਂ ਕੀਤਾ। ਆਸ਼ਾ ਫੈਸਲੀਟੇਟਰ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਦੀਆਂ ਮੰਗਾਂ ਵਾਸਤੇ ਤਨਖਾਹ ਪੱਕੀ ਕੀਤੀ ਜਾਵੇ, ਇਨਸੈਂਟਿਵ ਵਿੱਚ ਵਾਧਾ ਕੀਤਾ ਜਾਵੇ। ਇਸ ਸਮੇਂ ਰਾਮ ਪ੍ਰਸ਼ਾਦ ਸੁਬਾਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਆਗੂ, ਨਰਿੰਦਰ ਸ਼ਰਮਾ ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਆਗੂ, ਜਸਵਿੰਦਰ ਸਿੰਘ ਕੌੜਾ ਜਨਰਲ ਸੈਕਟਰੀ ਪੈਰਾ ਮੈਡੀਕਲ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ, ਕਰਨਜੀਤ ਸਿੰਘ, ਡਲਫੀਨਾ ਨਰਸਿੰਗ ਯੂਨੀਅਨ ਪ੍ਰਧਾਨ, ਭਾਰਤ ਭੂਸ਼ਨ, ਨਰਿੰਦਰ ਸਿੰਘ ਸੀ.ਐਚ.ਓ. ਯੂਨੀਅਨ ਆਗੂ, ਮੋਨਿਕਾ ਬੇਦੀ, ਗੀਤਾਂਜਲੀ, ਪ੍ਰਵੀਨ, ਅਮਨਦੀਪ ਕੌਰ, ਜਤਿੰਦਰ ਸ਼ਰਮਾ, ਕੁਲਵੰਤ ਸਿੰਘ, ਨਛੱਤਰ, ਡਲਫੀਨਾ, ਗੁਰਮੀਤ ਕੌਰ, ਜੋਤੀ ਰਾਣੀ, ਪਰਮਜੀਤ ਕੌਰ, ਲਛਮੀ, ਸੁਨੀਤਾ, ਆਸ਼ਾ ਵਰਕਰ ਮਨਪ੍ਰੀਤ ਕੌਰ, ਜੋਤੀ, ਮਲਟੀ ਹੈਲਥ ਵਰਕਰ ਆਗੂ ਸਤਨਾਮ ਸਿੰਘ, ਗੁਰਦੇਵ ਸਿੰਘ, ਸੰਗੀਤਾ ਪਾਸੀ, ਕੋਮਲਪ੍ਰੀਤ ਕੌਰ, ਵਿਪਲਰ, ਨਿਰਭੈ ਸਿੰਘ, ਪ੍ਰੀਤਮ ਸਿੰਘ, ਗਗਨਦੀਪ ਸਿੰਘ ਆਦਿ ਰੋਸ ਧਰਨੇ ’ਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button