Punjab

ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈਮੇਲ ਮਿਲਦੇ ਹਰਕਤ 'ਚ ਆਇਆ ਪੁਲਿਸ ਪ੍ਰਸ਼ਾਸਨ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 20 ਅਗਸਤ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਬੁੱਧਵਾਰ ਸਵੇਰੇ ਈਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਪੁਲਿਸ-ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਹਾਈ ਕੋਰਟ ਨੂੰ ਖਾਲੀ ਕਰਵਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਹਾਲਾਂਕਿ ਲੰਬੀ ਸਰਚਿੰਗ ਤੋਂ ਬਾਅਦ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਜਾਣਕਾਰੀ ਮੁਤਾਬਕ ਧਮਕੀ ਭਰਿਆ ਈਮੇਲ ਹਾਈਕੋਰਟ ਦੇ ਰਜਿਸਟਰਾਰ ਦੇ ਅਧਿਕਾਰਕ ਮੇਲ ਆਈਡੀ ‘ਤੇ ਆਇਆ। ਈਮੇਲ ਵਿੱਚ ਲਿਖਿਆ ਸੀ ਕਿ ਦੁਪਹਿਰ 1:30 ਵਜੇ ਹਾਈ ਕੋਰਟ ਵਿੱਚ ਇੱਕ ਤੋਂ ਵੱਧ ਧਮਾਕੇ ਹੋਣਗੇ। ਇਸ ਸੂਚਨਾ ਦੇ ਬਾਅਦ ਤੁਰੰਤ ਸੁਰੱਖਿਆ ਵਧਾ ਦਿੱਤੀ ਗਈ ਅਤੇ ਅਦਾਲਤ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਧਮਕੀ ਮਿਲਦੇ ਹੀ ਓਪਰੇਸ਼ਨ ਸੈੱਲ ਦੇ ਕਮਾਂਡੋ, ਬੰਬ ਨਿਰੋਧਕ ਦਸਤੇ ਅਤੇ ਡਾਗ ਸਕਵਾਇਡ ਮੌਕੇ ‘ਤੇ ਪਹੁੰਚੇ। ਦੋ ਘੰਟੇ ਤੱਕ ਹਾਈਕੋਰਟ ਦੀ ਤਲਾਸ਼ੀ ਲਈ ਗਈ। ਹਾਲਾਂਕਿ ਇਸ ਦੌਰਾਨ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਦੁਪਹਿਰ 2 ਵਜੇ ਤੋਂ ਬਾਅਦ ਮੁੱਖ ਗੇਟ ਖੋਲ੍ਹਿਆ ਗਿਆ ਅਤੇ ਵਕੀਲ ਮੁੜ ਕੋਰਟ ਵਿੱਚ ਦਾਖਲ ਹੋਏ।

Related Articles

Leave a Reply

Your email address will not be published. Required fields are marked *

Back to top button