Punjab

ਪੰਜਾਬ ‘ਚ ਲਗਾਤਾਰ ਵਧ ਰਹੀਆਂ ਸ਼ਿਕਾਇਤਾਂ, ਬੰਦ ਬਿਜਲੀ ਮੁੜ ਚਾਲੂ ਕਰਨ ਲਈ ਲੱਗ ਰਿਹਾ 3 ਘੰਟੇ ਦਾ ਸਮਾਂ; ਸਿਰਫ਼ ਲੁਧਿਆਣਾ ਵਾਸੀਆਂ ਨੂੰ ਰਾਹਤ

ਪਟਿਆਲਾ, 17 ਜੂਨ : ਪੰਜਾਬ ਵਿਚ ਗਰਮੀ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ। ਬੰਦ ਬਿਜਲੀ ਸਪਲਾਈ ਨੂੰ ਦੁਰਸਤ ਕਰਕੇ ਮੁੜ ਬਹਾਲ ਕਰਨ ਲਈ ਔਸਤਨ ਤਿੰਨ ਘੰਟੇ ਦਾ ਸਮਾਂ ਲੱਗ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਦਿਲਚਸਪ ਹੈ ਕਿ ਨਾਰਥ, ਸਾਊਥ ਤੇ ਵੈਸਟ ਜ਼ੋਨ ‘ਚ ਜਿੱਥੇ ਬਿਜਲੀ ਬੰਦ ਦੀ ਇਕ ਸ਼ਿਕਾਇਤ ਦਾ ਨਿਪਟਾਰਾ ਕਰਨ ਵਿਚ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗ ਰਿਹਾ ਹੈ, ਉਥੇ ਹੀ ਬਾਰਡਰ ਜ਼ੋਨ ਅਤੇ ਸੈਂਟਰਲ ਜ਼ੋਨ ਅਧੀਨ ਇਲਾਕਿਆਂ ਵਿਚ ਇਕ ਸ਼ਿਕਾਇਤ ਦਾ ਨਿਪਟਾਰਾ ਔਸਤਨ ਦੋ ਘੰਟੇ ਵਿਚ ਹੀ ਹੋ ਰਿਹਾ ਹੈ। ਸੈਂਟਰਲ ਜ਼ੋਨ ਵਿਚ ਲੁਧਿਆਣਾ ਪੱਛਮੀ ਹਲਕਾ ਵੀ ਆਉਂਦਾ ਹੈ ਜਿੱਥੇ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਤੇ ਇੱਥੇ ਬਿਜਲੀ ਦੀ ਸ਼ਿਕਾਇਤ ਦਾ ਨਿਪਟਾਰਾ ਸਭ ਤੋਂ ਵੱਧ ਤੇਜ਼ੀ ਨਾਲ ਹੋ ਰਿਹਾ ਹੈ। ਐਤਵਾਰ ਨੂੰ ਪੰਜਾਬ ਭਰ ਤੋਂ ਕੁੱਲ 1,13,450 ਸ਼ਿਕਾਇਤਾਂ ਦਰਜ ਹੋਈਆਂ, ਇਨ੍ਹਾਂ ਵਿਚੋਂ 1,02,865 ਦਾ ਨਿਪਟਾਰਾ ਕੀਤਾ ਗਿਆ ਤੇ ਬਾਕੀ ’ਤੇ ਸੋਮਵਾਰ ਦੁਪਹਿਰ ਤੱਕ ਕੰਮ ਜਾਰੀ ਰਿਹਾ ਹੈ। ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਔਸਤਮ ਤਿੰਨ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ ਹੈ।

Related Articles

Leave a Reply

Your email address will not be published. Required fields are marked *

Back to top button