Punjab
ਪ੍ਰਬੰਧਕ ਕਮੇਟੀ ਸ੍ਰੀ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਨੇ ਵੀ ਫੈਸਲੇ ਨੂੰ ਨਕਾਰਿਆ
ਪ੍ਰਬੰਧਕ ਕਮੇਟੀ ਸ੍ਰੀ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਨੇ ਵੀ ਫੈਸਲੇ ਨੂੰ ਨਕਾਰਿਆ

ਅੰਮ੍ਰਿਤਸਰ, 10 ਮਾਰਚ-ਤਖਤ ਸ੍ਰੀ ਹਰਿਮੰਦਰਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵੀ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਸੋਹੀ ਨੇ ਜਾਰੀ ਪ੍ਰੈਸ ਨੋਟ ‘ਚ ਕਿਹਾ ਕਿ ਉਹ ਸਿੱਖ ਪੰਥ ਦੇ ਮਸਲਿਆਂ ਵਿਚ ਹਮੇਸ਼ਾ ਕੌਮ ਨਾਲ ਖੜ੍ਹੇ ਰਹੇ ਹਨ ਅਤੇ ਹੁਣ ਵੀ ਖੜ੍ਹੇ ਹਨ। ਜਿਹੜਾ ਪੰਥ ਵਿਰੋਧੀ ਫੈਸਲਾ ਲਿਆ ਗਿਆ ਹੈ, ਅਸੀਂ ਉਸਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਤੇ ਅਸੀਂ ਕਿਸੇ ਵੀ ਤਰੀਕੇ ਧੱਕੇਸ਼ਾਹੀ ਨਾਲ ਕੀਤੀ ਜਾ ਰਹੀ ਤਾਜਪੋਸ਼ੀ ਦਾ ਹਿੱਸਾ ਨਹੀਂ ਬਣਾਂਗੇ। ਨਾ ਹੀ ਸਾਡੀ ਪ੍ਰਬੰਧਕ ਕਮੇਟੀ ਤੇ ਨਾ ਹੀ ਸਾਡੇ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਇਸ ਤਾਜਪੋਸ਼ੀ ਸਮਾਗਮ ਦਾ ਹਿੱਸਾ ਹੋਣਗੇ ਤੇ ਨਾ ਹੀ ਅਸੀਂ ਇਸ ਤਾਜਪੋਸ਼ੀ ਨੂੰ ਪ੍ਰਵਾਨ ਕਰਦੇ ਹਾਂ।



