ਪੋਤਰੀ ਨੂੰ ਨਾਜਾਇਜ਼ ਸੰਬੰਧ ਬਣਾਉਣ ਲਈ ਕੀਤਾ ਮਜਬੂਰ, ਪੰਜਾਬ ‘ਚ ਰਿਸ਼ਤਿਆਂ ਦੀ ਚੜ੍ਹੀ ਬਲੀ; ਦਾਦੇ ਦੀ ਕਰਤੂਤ ਸੁਣ ਕੇ ਤੁਸੀਂ ਵੀ ਆਖੋਗੇ- ਘੋਰ ਕਲਯੁਗ

ਕੋਟਕਾਪੁਰਾ, 16 ਅਪ੍ਰੈਲ-ਨੇੜਲੇ ਪਿੰਡ ਵਿਚ ਇਕ ਬਜ਼ੁਰਗ ਵੱਲੋਂ ਆਪਣੀ ਨਾਬਾਲਗ ਪੋਤਰੀ ਨਾਲ ਅਸ਼ਲੀਲ ਹਰਕਤਾਂ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ। ਸਥਾਨਕ ਸਦਰ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਨਾਬਾਲਗ ਲੜਕੀ ਨੇ ਦੱਸਿਆ ਕਿ ਉਸ ਨੇ 12ਵੀਂ ਤਕ ਦੀ ਪੜ੍ਹਾਈ ਕੀਤੀ ਹੋਈ ਹੈ। ਪੀੜਤ ਲੜਕੀ ਮੁਤਾਬਕ ਜਦ ਉਹ ਸਿਰਫ ਪੰਜ ਮਹੀਨਿਆਂ ਦੀ ਸੀ ਤਾਂ ਉਸਦੇ ਪਿਤਾ ਦੀ 22-02-2008 ਨੂੰ ਮੌਤ ਹੋ ਜਾਣ ਅਤੇ ਉਸ ਦੀ ਮਾਤਾ ਨੂੰ ਘਰੋਂ ਕੱਢ ਦੇਣ ਤੋਂ ਬਾਅਦ ਉਸ ਉਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸੀ। ਸਾਲ 2022 ਵਿਚ ਉਹ ਆਪਣੇ ਦਾਦੇ ਬਲਜਿੰਦਰ ਸਿੰਘ ਕੋਲ ਪਿੰਡ ਵਿਚ ਆ ਕੇ ਰਹਿਣ ਲੱਗ ਪਈ। ਪਹਿਲਾਂ ਦਾਦੇ ਨੇ ਸਕੂਲ ਪੜ੍ਹਨ ਨਹੀਂ ਲਾਇਆ ਪਰ ਕਾਫੀ ਸਮੇਂ ਬਾਅਦ ਪਿੰਡ ਦੇ ਇਕ ਨਿੱਜੀ ਸਕੂਲ ਵਿਚ 11ਵੀਂ ਜਮਾਤ ਵਿਚ ਪੜ੍ਹਨ ਲਈ ਲਾ ਦਿੱਤਾ। ਜਦੋਂ ਉਹ ਆਪਣੇ ਦਾਦੇ ਤੋਂ ਪੜ੍ਹਾਈ ਲਈ ਜਾਂ ਕੋਈ ਹੋਰ ਵਸਤੂ ਖਰੀਦਣ ਵਾਸਤੇ ਪੈਸੇ ਮੰਗਦੀ ਤਾਂ ਦਾਦਾ ਉਸ ਨਾਲ ਬਹੁਤ ਮਾੜਾ ਸਲੂਕ ਕਰਦਾ ਸੀ। ਉਸ ਦਾ ਦਾਦਾ ਹਰ ਚੀਜ਼ ਲੈ ਕੇ ਦੇਣ ਲਈ ਨਾਜਾਇਜ਼ ਸਬੰਧ ਬਣਾਉਣ ਦੀ ਸ਼ਰਤ ਰੱਖਦਾ ਅਤੇ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਕਰਕੇ ਉਸਨੂੰ ਪੁਲਿਸ ਕੋਲ ਬਿਆਨ ਦਰਜ ਕਰਾਉਣੇ ਪਏ। ਤਫਤੀਸ਼ੀ ਅਫਸਰ ਐਸਆਈ ਹਰਜਿੰਦਰ ਕੌਰ ਮੁਤਾਬਿਕ ਬਲਜਿੰਦਰ ਸਿੰਘ ਨੂੰ ਨਾਮਜ਼ਦ ਕਰਕੇ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।



