PoliticsPunjab

ਪੁਲਿਸ ਪਾਰਟੀ ’ਤੇ ਹਮਲਾ ਕਰਨ ਵਾਲਾ ਤਸਕਰ ਗ੍ਰਿਫ਼ਤਾਰ

ਪੁਲਿਸ ਨੇ 2 ਕਿੱਲੋ 114 ਗ੍ਰਾਮ ਹੈਰੋਇਨ, 1 ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ, 1 ਮੋਬਾਇਲ ਫੋਨ ਅਤੇ ਇਕ ਕਾਰ ਕੀਤੀ ਬਰਾਮਦ

ਫ਼ਿਰੋਜ਼ਪੁਰ, 3 ਮਾਰਚ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ’ਤੇ ਹਮਲਾ ਕਰਨ ਵਾਲੇ ਇਕ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 2 ਕਿਲੋ 114 ਗ੍ਰਾਮ ਹੈਰੋਇਨ, 1 ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ, 1 ਮੋਬਾਇਲ ਫੋਨ ਅਤੇ ਇਕ ਕਾਰ ਬਰਾਮਦ ਕੀਤੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਉਕਤ ਤਸਕਰ ਖਿਲਾਫ 109 ਬੀਐੱਨਐੱਸ 21 (ਸੀ) ਐੱਨਡੀਪੀਐੱਸ ਐਕਟ 25, 27 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੋਹਿਤ ਧਵਨ ਇੰਚਾਰਜ਼ ਸੀਆਈਏ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਫਰੀਦਕੋਟ ਰੋਡ ’ਤੇ ਸਾਹਮਣੇ ਗੁਰੂ ਨਾਨਕ ਕੰਪਲੈਕਸ ਨਵਾਂ ਪੁਰਬਾ ਵਿਖੇ ਨਾਕਾ ਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਕਾਰ ਮਾਰੂਤੀ ਸਿਆਜ ਨੰਬਰ ਡੀਐੱਲ4 ਸੀਏ ਐਕਸ 3850 ਦੇ ਚਾਲਕ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਵੱਲੋਂ ਬੇਪ੍ਰਵਾਹੀ ਨਾਲ ਤੇਜ਼ ਰਫਤਾਰ ਨਾਲ ਬੈਰੀਕੇਡਿੰਗ ਦੀ ਪ੍ਰਵਾਹ ਕੀਤੇ ਬਿਨ੍ਹਾ ਨਾਕਾ ਕਰਾਸ ਕੀਤਾ ਗਿਆ। ਜਦ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਚਾਲਕ ਨੇ ਕਾਰ ਦਾਣਾ ਮੰਡੀ ਕੈਂਟ ਫਿਰੋਜ਼ਪੁਰ ਵੱਲ ਮੋੜ ਲਈ, ਜਿਸ ਦੇ ਪਿੱਛਾ ਕਰਕੇ ਘੇਰਾ ਪਾਉਣ ਤੇ ਕਾਰ ਚਾਲਕ ਵੱਲੋਂ ਆਪਣੇ ਦਸਤੀ ਪਿਸਟਲ ਨਾਲ ਸਿੱਧੇ 3 ਫਾਇਰ ਪੁਲਿਸ ਪਾਰਟੀ ’ਤੇ ਮਾਰ ਦੇਣ ਦੀ ਨੀਅਤ ਨਾਲ ਕੀਤੇ ਜੋ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕਰਨ ਤੇ ਇਕ ਫਾਇਰ ਹਮਲਾਵਰ ਵਿਅਕਤੀ ਦੀ ਲੱਤ ’ਤੇ ਲੱਗਾ ਤੇ ਜ਼ਖਮੀਂ ਵਿਅਕਤੀ ਨੇ ਆਪਣਾ ਨਾਮ ਬਲਜਿੰਦਰ ਸਿੰਘ ਉਰਫ ਲਾਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕੀ ਵਾਲੀ ਗਲੀ ਧਰਮਕੋਟ ਰੋਡ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਦੱਸਿਆ। ਪੁਲਿਸ ਨੇ ਦੱਸਿਆ ਕਿ ਜਿਸ ਦੇ ਕਬਜ਼ੇ ਵਿਚੋਂ 2 ਕਿਲੋ 114 ਗ੍ਰਾਮ ਹੈਰੋਇਨ 1 ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ 1 ਮੋਬਾਇਲ ਫੋਨ ਕੀਪੈਡ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਤਸਕਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button