Punjab

ਪਿੰਡ ਜੌੜਾ ’ਚ ਅਣਪਛਾਤੇ ਵਿਅਕਤੀਆਂ ਨੇ ਕੀਤੇ ਫਾਇਰ, ਮਾਮਲਾ ਦਰਜ

ਫ਼ਿਰੋਜ਼ਪੁਰ, 3 ਮਾਰਚ (ਜਸਵਿੰਦਰ ਸਿੰਘ ਸੰਧੂ)– ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਜੌੜਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕਰਨ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ 7-8 ਅਣਪਛਾਤੇ ਵਿਅਕਤੀਆਂ ਖਿਲਾਫ 125 (ਬੀ) ਬੀਐੱਨਐੱਸ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਪਿੰਡ ਜੌੜਾ ਨੇ ਦੱਸਿਆ ਕਿ ਉਸ ਪਾਸ 55 ਕਿਲੇ ਜ਼ਮੀਨ ਹੈ ਤੇ ਪਿੰਡ ਦੀ ਫਰਨੀ ਤੇ ਮੈਂ ਕੋਠੀ ਬਣਾ ਕੇ ਰਿਹਾਇਸ਼ ਰੱਖੀ ਹੋਈ ਹੈ। ਮੇਰਾ ਲੜਕਾ ਪਰਮਿੰਦਰ ਸਿੰਘ ਜੋ ਆਪਣੇ ਸਹੁਰੇ ਪਿੰਡ ਗਿਆ ਹੋਇਆ ਸੀ ਤੇ ਮੈਂ ਤੇ ਮੇਰੀ ਪਤਨੀ ਕਮਲਜੀਤ ਕੌਰ ਰੋਟੀ ਪਾਣੀ ਖਾ ਸੌਂ ਗਏ ਤੇ ਰਾਤ ਕਰੀਬ 1.40 ਵਜੇ ਫਾਇਰ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਜੋ ਮੈਂ ਬਾਹਰ ਨਿਕਲ ਕੇ ਵੇਖਿਆ ਕਿ ਮੇਰੀ ਕੋਠੀ ਦੇ ਸਾਹਮਣੇ ਪੱਕੀ ਸੜਕ ’ਤੇ 2 ਫਾਰਚੂਨਰ ਗੱਡੀਆਂ ਖੜੀਆਂ ਸਨ ਤੇ ਲਾਇਟਾਂ ਜੱਗ ਰਹੀਆਂ ਸਨ ਤੇ ਅਣਪਛਾਤੇ ਮੋਨਾ ਨੌਜਵਾਨ ਲੜਕਾ ਆਪਣੇ ਫੋਨ ਰਾਹੀਂ ਵੀਡਿਓ ਬਣਾ ਰਿਹਾ ਸੀ ਤੇ ਨੌਜਵਾਨ ਲੜਕਿਆਂ ਵੱਲੋਂ ਕਰੀਬ 6 ਫਾਇਰ ਕੀਤੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button