Punjab

ਪੁਲਿਸ ਤੋਂ ਮਦਦ ਮੰਗਣਾ ਪਿਆ ਭਾਰੀ

ਅੰਮ੍ਰਿਤਸਰ ’ਚ ਮਦਦ ਮੰਗਣ ਗਏ ਨੌਜਵਾਨ ਨੇ ਥਾਣੇ ’ਚ ਲਗਾਏ ਕੁੱਟਮਾਰ ਦੇ ਦੋਸ਼

ਅੰਮ੍ਰਿਤਸਰ, 30 ਨਵੰਬਰ : ਅੰਮ੍ਰਿਤਸਰ ਦੀ ਗ੍ਰੀਨ ਐਵੇਨਿਊ ਪੁਲਿਸ ਚੌਕੀ ਵਿੱਚ ਇੱਕ ਨੌਜਵਾਨ ਨੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੋਸ਼ੀ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਰਣਜੀਤ ਐਵੇਨਿਊ ਖੇਤਰ ਵਿੱਚ ਕਿਸੇ ਕੰਮ ਲਈ ਗਿਆ ਸੀ, ਜਿੱਥੇ ਕੁਝ ਲੋਕਾਂ ਨੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਲਈ ਉਹ ਨਜ਼ਦੀਕੀ ਥਾਣੇ ਪਹੁੰਚਿਆ ਅਤੇ ਪੁਲਿਸ ਤੋਂ ਮਦਦ ਮੰਗੀ ਪਰ ਉੱਥੇ ਪੁਲਿਸ ਕਰਮਚਾਰੀਆਂ ਨੇ ਹੀ ਉਸ ਨਾਲ ਕੁੱਟਮਾਰ ਕਰ ਦਿੱਤੀ। ਨੌਜਵਾਨ ਦਾ ਕਹਿਣਾ ਹੈ ਕਿ ਥਾਣੇ ਵਿੱਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਜਦੋਂ ਉਸ ਨੇ ਆਪਣਾ ਮੋਬਾਈਲ ਕੱਢ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਖੋਹ ਕੇ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਦੋਸ਼ ਹੈ ਕਿ ਬੰਦ ਕਮਰੇ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਨੌਜਵਾਨ ਨੇ ਇਹ ਵੀ ਦੱਸਿਆ ਕਿ ਉਸਨੂੰ ਛੱਡਦੇ ਸਮੇਂ ਇੱਕ ਵਿਅਕਤੀ ਨੇ ਕਿਹਾ ਸੀ- ਅੱਜ ਤੈਨੂੰ 13ਵਾਂ ਜਨਮਦਿਨ ਦਾ ਤੋਹਫ਼ਾ ਦਿੱਤਾ ਹੈ, ਜਦੋਂ ਕਿ ਉਸ ਦਾ ਜਨਮਦਿਨ ਨਹੀਂ ਸੀ। ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਤੋਂ ਮਦਦ ਮੰਗਣਾ ਉਸ ਲਈ ਭਾਰੀ ਪੈ ਗਿਆ। ਉਸ ਨੇ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਉਠਾਇਆ ਕਿ ਜੇਕਰ ਉਸ ਨੇ ਸ਼ਰਾਬ ਪੀ ਰੱਖੀ ਸੀ ਤਾਂ ਉਸ ਦਾ ਮੈਡੀਕਲ ਕਰਵਾਉਣਾ ਚਾਹੀਦਾ ਸੀ, ਨਾ ਕਿ ਉਸ ਨਾਲ ਕੁੱਟਮਾਰ ਹੋਣੀ ਚਾਹੀਦੀ ਸੀ। ਗ੍ਰੀਨ ਐਵੇਨਿਊ ਚੌਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਇਹ ਨੌਜਵਾਨ ਰਾਤ 3 ਵਜੇ ਪਹੁੰਚਿਆ ਸੀ। ਉਹ ਨਸ਼ੇ ਦੀ ਹਾਲਤ ਵਿੱਚ ਸੀ। ਆਉਂਦਿਆਂ ਹੀ ਇਸ ਨੇ ਪੁਲਿਸ ਕਰਮਚਾਰੀਆਂ ਨਾਲ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਮੋਟਰਸਾਈਕਲ ਭਜਾਉਣ ਲੱਗਾ ਅਤੇ ਬੈਰੀਅਰ ਨਾਲ ਟਕਰਾ ਗਿਆ। ਜਦੋਂ ਜਾਣ ਲੱਗਾ ਤਾਂ ਕੈਮਰੇ ਵਿੱਚ ਵੀਡੀਓ ਬਣਾਉਣ ਲੱਗਾ। ਇਸ ਨਾਲ ਕਿਸੇ ਨੇ ਕੁੱਟਮਾਰ ਨਹੀਂ ਕੀਤੀ। ਡਿੱਗਣ ਕਾਰਨ ਇਸ ਨੂੰ ਸੱਟ ਲੱਗੀ ਹੈ।

Related Articles

Leave a Reply

Your email address will not be published. Required fields are marked *

Back to top button