
ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ, 17 ਜੁਲਾਈ : ਆਮ ਆਦਮੀ ਪਾਰਟੀ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਵਿੱਚ ਗੁਰੂਹਰਸਹਾਏ ਦੇ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਸ਼ੁਰੁਆਤੀ ਸਮੇਂ ਤੋਂ ਲੈ ਕੇ ਹੁਣ ਤੱਕ ਪਾਰਟੀ ਪ੍ਰਤੀ ਵਫ਼ਾ ਨਿਭਾਉਣ ਵਾਲੇ ਜੁਝਾਰੂ ਵਰਕਰ ਦੀ ਮਿਹਨਤ ਨੂੰ ਦੇਖਦੇ ਹੋਏ ਐਡਵੋਕੇਟ ਗੁਰਜੀਤ ਭੁੱਲਰ ਨੂੰ ਫਿਰੋਜ਼ਪੁਰ ਤੋਂ ਜ਼ਿਲ੍ਹਾ ਮੀਡੀਆ ਸਕੱਤਰ ਨਿਯਕੁਤ ਕੀਤਾ ਗਿਆ ਹੈ। ਇਸ ਸਬੰਧੀ ਐਮ ਐਲ ਏ ਫੌਜਾ ਸਿੰਘ ਸਰਾਰੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਂਗਾ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਜਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗੀ।ਇਸ ਮੌਕੇ ਸਰਬਜੀਤ ਭੁੱਲਰ, ਕੁਲਵਿੰਦਰ ਸੰਧੂ, ਪ੍ਰੀਤ ਹਾਮਦ, ਸਤਨਾਮ ਕਚੂਰਾ, ਨਿਰਮਲ ਨਿੰਦਾ ਗੌਰਵ ਸ਼ਰਮਾ, ਜਸਵੰਤ ਸੋਢੀ, ਰਵਿੰਦਰ ਖਾਰਾ ਆਦਿ ਹਾਜ਼ਰ ਸਨ।



