
ਬਾਲ ਕਿਸ਼ਨ
ਫ਼ਿਰੋਜ਼ਪੁਰ, 15 ਅਗਸਤ : ਬੀ ਕੇ ਯੂ ਏਕਤਾ ਸਿੱਧੂਪੁਰ ਬਲਾਕ ਪ੍ਰਧਾਨ ਮਮਦੋਟ ਸਾਹਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਲਗਾਤਾਰ ਸਿੱਧੂਪੁਰ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਅੱਜ ਪਿੰਡ ਦੋਨਾਂ ਤੇਲੂ ਮੱਲ ਉਰਫ ਮੰਬੋ ਕੇ ਚੋਂਕੀ ਗੁਰੂ ਦੁਆਰਾ ਸਾਹਿਬ ਵਿੱਚ ਇਕਾਈ ਦਾ ਗਠਨ ਕੀਤਾ ਗਿਆ ਅਤੇ ਆਗੂਆਂ ਵੱਲੋਂ ਮੀਟਿੰਗ ਵਿੱਚ ਕਿਸਾਨਾਂ ਨੂੰ 25 ਅਗਸਤ ਦਿੱਲੀ ਜਾਂਣ ਦੀ ਵੱਡੀ ਤਿਆਰੀ ਲਈ ਲਾਮਬੰਦ ਕੀਤਾ ਗਿਆ ਅਤੇ ਪਿੰਡ ਦੇ ਚੁਣੇ ਹੋਏ ਅਹੁਦੇਦਾਰਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਦਿੱਲੀ ਵਾਲੀ ਵਿਸ਼ਾਲ ਕਾਨਫਰੰਸ ਨੂੰ ਮਜਬੂਤ ਕਰਨ ਲਈ ਵੱਧ ਤੋਂ ਵੱਧ ਸੰਗਤ ਪਹੁੰਚੇਗੀ। ਇਸ ਵਖਤ ਮਿਹਰਬਾਨ ਸਿੰਘ ਸੀਨੀਅਰ ਆਗੂ ਬਲਾਕ ਮਮਦੋਟ ਵੀ ਮੋਜੂਦ ਸਨ ਅਤੇ ਚੁਣੇ ਹੋਏ ਅਹੁਦੇਦਾਰਾਂ ਇਕਾਈ ਪ੍ਰਧਾਨ ਕੁਲਵੰਤ ਸਿੰਘ, ਇਕਾਈ ਮੀਤ ਪ੍ਰਧਾਨ ਸਾਰਜ ਸਿੰਘ, ਇਕਾਈ ਜਰਨਲ ਸਕੱਤਰ ਗੁਰਮੀਤ ਸਿੰਘ, ਅਤੇ ਮੈਂਬਰ ਹਰਪ੍ਰੀਤ ਸਿੰਘ, ਬਚਨ ਸਿੰਘ, ਇੰਦਰਜੀਤ ਸਿੰਘ, ਪ੍ਰੇਮ ਸਿੰਘ, ਕਾਲ਼ਾ ਸਿੰਘ, ਗੁਰਪ੍ਰੀਤ ਸਿੰਘ, ਬਲਵੰਤ ਸਿੰਘ, ਜਗਤਾਰ ਸਿੰਘ, ਬੇਅੰਤ ਸਿੰਘ, ਗੁਰਮੀਤ ਸਿੰਘ ,ਜਰਮਲ ਸਿੰਘ, ਗੁਰਜੰਟ ਸਿੰਘ, ਸ਼ਮਨਦੀਪ ਸਿੰਘ, ਟਹਿਲ ਸਿੰਘ, ਸਿਮਰਜੀਤ ਸਿੰਘ, ਦਲਜੀਤ ਸਿੰਘ, ਆਦਿ ਹਾਜ਼ਰ ਸਨ।



