Punjab

ਪਤੰਗ ਲੈਣ ਲਈ ਨਾਬਾਲਿਗ ਲੜਕੀ ਨਾਲ ਕੀਤੀ ਛੇੜਛਾੜ, ਮਾਮਲਾ ਦਰਜ

ਫ਼ਿਰੋਜ਼ਪੁਰ, 31 ਜਨਵਰੀ (ਬਾਲ ਕਿਸ਼ਨ)– ਤਲਵੰਡੀ ਭਾਈ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਘਰ ’ਚੋਂ ਪਤੰਗ ਲੈਣ ਲਈ ਨਾਬਾਲਿਗ ਲੜਕੀ ਨਾਲ ਇਕ ਨੌਜਵਾਨ ਵੱਲੋਂ ਛੇੜਛਾੜ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਪੁਲਿਸ ਨੇ ਇਕ ਨੌਜਵਾਨ ਖਿਲਾਫ 74 ਬੀਐੱਨਐੱਸ 12 ਪਾਸਕੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਿਗ ਲੜਦੀ ਦੇ ਪਿਤਾ ਨੇ ਦੱਸਿਆ ਕਿ ਮਿਤੀ 26 ਜਨਵਰੀ 2025 ਨੂੰ ਦੁਪਹਿਰ 2 ਵਜੇ ਬੱਚੇ ਪਤੰਗ ਉਡਾ ਰਹੇ ਸੀ ਤਾਂ ਦੋਸ਼ੀ ਬਿੰਦਰ ਸਿੰਘ ਪੁੱਤਰ ਗੁਰਦੋਰ ਸਿੰਘ ਨੇ ਅਵਾਜ ਦਿੱਤੀ ਕਿ ਸਾਡੇ ਘਰ ਵਿਚ ਪਤੰਗ ਡਿੱਗੇ ਪਏ ਹਨ ਆ ਕੇ ਲੈ ਜਾਓ, ਜਿਸ ਤੇ ਉਸ ਦੀ ਨਾਬਾਲਿਗ ਲੜਕੀ (13 ਸਾਲ) ਪਤੰਗ ਲੈਣ ਗਈ ਤਾਂ ਦੋਸ਼ੀ ਬਿੰਦਰ ਸਿੰਘ ਨੇ ਲੜਕੀ ਨਾਲ ਛੇੜਛਾੜ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button