Punjab

ਸਕੂਲੀ ਬੱਸ ਪਲਟਣ ਕਾਰਨ ਕੰਡਕਟਰ ਦੀ ਮੌਤ

ਬਰਨਾਲਾ, 11 ਜੁਲਾਈ : ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਖੇ ਇਕ ਸਕੂਲ ਬੱਸ ਪਲਟਣ ਕਾਰਨ ਬੱਸ ਕੰਡਕਟਰ ਦੀ ਮੌਕੇ ਤੇ ਮੌਤ ਹੋ ਗਈ ਤੇ ਬੱਸ ਚ ਸਵਾਰ 25 ਦੇ ਕਰੀਬ ਸਕੂਲੀ ਬੱਚੇ ਵਾਲ-ਵਾਲ ਬਚ ਗਏ। ਮਹਿਲ ਕਲਾਂ ਦੇ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਕਿ੍ਪਾਲ ਸਿੰਘ ਵਾਲਾ (ਬਰਨਾਲਾ) ਲਿੰਕ ਸੜਕ ਉੱਪਰ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬੱਸ ਦੇ ਕੰਡਕਟਰ ਦੀ ਬੱਸ ਹੇਠਾਂ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਬੱਸ ’ਚ ਬੈਠੇ 20-25 ਦੇ ਕਰੀਬ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ। ਮ੍ਰਿਤਕ ਬੱਸ ਕੰਡੇਕਟਰ ਦੀ ਪਛਾਣ ਅੰਮ੍ਰਿਤਪਾਲ ਸਿੰਘ ਕਾਲੂ (30) ਪੁੱਤਰ ਜਗਦੇਵ ਸਿੰਘ ਵਾਸੀ ਕਲਾਲ ਮਾਜਰਾ (ਬਰਨਾਲਾ) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਨੂੰ ਲੈ ਕੇ ਇਕ ਘੰਟੇ ਦੇਰੀ ਨਾਲ ਐਂਬੂਲੈਂਸ ਪਹੁੰਚੀ। ਬੱਸ ਪਲਟਨ ਦੀ ਘਟਨਾ ਨੂੰ ਲੈ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਜਿਨ੍ਹਾਂ ਮੌਕੇ ਤੇ ਘਟਨਾ ਵਾਲੇ ਸਥਾਨ ’ਤੇ ਜਾ ਕੇ ਆਪਣੇ ਬੱਚਿਆਂ ਨੂੰ ਸੰਭਾਲਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਘਟਨ ’ਤੇ ਦੁੱਖ ਪ੍ਰਗਟ ਕੀਤਾ। ਦੂਜੇ ਪਾਸੇ ਡਰਾਈਵਰ ਨੇ ਬੱਸ ਪਲਟਣ ਦਾ ਕਾਰਨ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨੂੰ ਸਾਈਡ ਦੇਣ ਦਾ ਮੁੱਖ ਕਾਰਨ ਦੱਸਿਆ। ਇਸ ਮਾਮਲੇ ਨੂੰ ਲੈ ਕੇ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button