Punjab

ਪਠਾਨਕੋਟ ‘ਚ ਪੁੱਤਰ ਦੀ ਨਸ਼ੇ ਦੀ ਲਤ ਤੋਂ ਪਰੇਸ਼ਾਨ ਮਾਂ ਨੇ ਕੀਤੀ ਖ਼ੁਦਕੁਸ਼ੀ

ਲੜਾਈ ਝਗੜੇ ਤੋਂ ਤੰਗ ਆ ਕੇ ਚੁੱਕਿਆ ਖੌਫਨਾਕ ਕਦਮ

ਪਠਾਨਕੋਟ, 25 ਜੁਲਾਈ : ਇਕ ਮਾਂ ਨੇ ਆਪਣੇ ਪੁੱਤਰ ਦੀ ਨਸ਼ੇ ਦੀ ਲਤ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਜਿਸ ਪੁੱਤਰ ਨੂੰ ਉਸ ਨੇ ਫੁੱਲਾਂ ਵਾਂਗ ਪਾਲਿਆ, ਉਸੇ ਦੀ ਨਸ਼ੇ ਦੀ ਲਤ ਨੇ ਉਸ ਦੀ ਜ਼ਿੰਦਗੀ ਖੋਹ ਲਈ। ਮਿ੍ਤਕਾ ਮਨਜੀਤ ਕੌਰ ਵਾਸੀ ਬੈਂਕ ਕਾਲੋਨੀ ਪਠਾਨਕੋਟ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਪੈਸੇ ਦੀ ਮੰਗ ਕਰਦਾ ਰਹਿੰਦਾ ਸੀ। ਮਨ੍ਹਾ ਕਰਨ ’ਤੇ ਉਹ ਧਮਕਾਉਂਦਾ ਅਤੇ ਘਰ ਵਿਚ ਝਗੜਾ ਕਰਦਾ ਸੀ। ਹਾਲ ਹੀ ਵਿਚ ਪੁੱਤਰ ਅਵਤਾਰ ਸਿੰਘ ਨੇ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ ਜਿਸ ਕਾਰਨ ਉਸ ਦੀ ਮਾਂ ਡਰ ਗਈ ਸੀ। ਵੀਰਵਾਰ ਜਦੋਂ ਪੁੱਤਰ ਨੇ ਨਸ਼ੇ ਲਈ ਪੈਸੇ ਮੰਗੇ ਅਤੇ ਧਮਕੀਆਂ ਦਿੱਤੀਆਂ ਤਾਂ ਮਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਨੇ ਕਿਹਾ ਕਿ ਉਹ ਲ਼ੜਾਈ-ਝਗੜਿਆਂ ਤੋਂ ਤੰਗ ਆ ਚੁੱਕੀ ਸੀ। ਪੁਲਿਸ ਨੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button