Punjab

ਪਟਿਆਲਾ ‘ਚ ਵਿਆਹੁਤਾ ਦਾ ਕਤਲ, ਲਾਸ਼ ਕੋਲ ਮਿਲਿਆ ਖੂਨ ਨਾਲ ਲੱਥਪੱਥ ਚਾਕੂ ਤੇ ਇੱਟ

ਪਟਿਆਲਾ, 3 ਅਗਸਤ : ਸਨੌਰ ਦੀ ਖਾਲਸਾ ਨਗਰ ਕਲੋਨੀ ਵਿੱਚ ਇੱਕ 22 ਸਾਲਾ ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ 10 ਤੋਂ 12 ਵਜੇ ਦੇ ਵਿਚਕਾਰ ਵਾਪਰੀ, ਜਿਸ ਬਾਰੇ ਪੁਲਿਸ ਨੂੰ ਦੁਪਹਿਰ 12 ਵਜੇ ਤੋਂ ਬਾਅਦ ਜਾਣਕਾਰੀ ਮਿਲੀ। ਕਤਲ ਕੀਤੀ ਗਈ ਔਰਤ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ, ਜੋ ਕਿ ਆਪਣੇ ਪਤੀ, ਬੱਚਿਆਂ, ਸੱਸ ਅਤੇ ਸਹੁਰੇ ਨਾਲ ਲਗਭਗ ਡੇਢ ਸਾਲ ਤੋਂ ਖਾਲਸਾ ਨਗਰ ਮੁਹੱਲੇ ਵਿੱਚ ਰਹਿ ਰਹੀ ਸੀ। ਸੂਚਨਾ ਮਿਲਣ ‘ਤੇ ਸਨੌਰ ਥਾਣਾ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button