Punjab

ਦੇਰ ਰਾਤ ਹੋਈ ਇਨੋਵਾ ਕਾਰ ਤੇ ਟਰੱਕ ਦੀ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ

ਤਰਨ ਤਾਰਨ, 21 ਅਪ੍ਰੈਲ-ਤਰਨਤਾਰਨ-ਅੰਮ੍ਰਿਤਸਰ ਮਾਰਗ ’ਤੇ ਪੈਂਦੇ ਪਿੰਡ ਗੋਹਲਵੜ ਦੇ ਪੈਟਰੋਲ ਪੰਪ ਕੋਲ ਟਰੱਕ ਅਤੇ ਇਨੋਵਾ ਕਾਰ ਦੀ ਭਿਆਨਕ ਟੱਕਰ ’ਚ ਰਿਸ਼ਦੇਤਾਰੀ ਵਿਚ ਭਰਾ ਲੱਗਦੇ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਇੰਗਲੈਂਡ ਤੋਂ ਆ ਰਹੇ ਰਿਸ਼ਤੇਦਾਰਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਲੈਣ ਲਈ ਜਾ ਰਹੇ ਸਨ। ਦੋ ਨੌਜਵਾਨਾਂ ਦੀ ਮੌਤ ਨਾਲ ਜਿਥੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜੋ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸੁਮਿਤ ਕੁਮਾਰ ਸੌਂਧੀ ਵਾਸੀ ਗਲੀ ਕਸ਼ਮੀਰੀਆਂ ਵਾਲੀ ਤਰਨਤਾਰਨ ਨੇ ਦੱਸਿਆ ਕਿ ਉਸਦਾ ਭਣੇਵਾਂ ਨਵਦੀਪ ਸਿੰਘ ਪੱਡਾ ਪੁੱਤਰ ਬਚਿੱਤਰ ਸਿੰਘ ਅਤੇ ਭਤੀਜਾ ਯੁਗਰਾਜ ਸਿੰਘ ਪੁੱਤਰ ਸਵ. ਰਜਿੰਦਰ ਸਿੰਘ ਦੋਵੇਂ ਵਾਸੀ ਗਲੀ ਪੱਪੂ ਭਗਤ ਵਾਲੀ ਗੁਰੂ ਕਾ ਖੂਹ ਇਨੋਵਾ ਗੱਡੀ ਨੰਬਰ ਪੀਬੀ10 ਬੀਯੂ 0568 ’ਤੇ ਸਵਾਰ ਹੋ ਕੇ ਸ਼ਨਿੱਚਰਵਾਰ ਰਾਤ ਕਰੀਬ ਡੇਢ ਵਜੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਨਵਦੀਪ ਦੀ ਮਾਸੀ, ਉਸਦਾ ਲੜਕਾ ਤੇ ਲੜਕੀ ਜੋ ਇੰਗਲੈਂਡ ਤੋਂ ਆ ਰਹੇ ਸੀ, ਨੂੰ ਲੈਣ ਜਾ ਰਹੇ ਸਨ। ਜਦੋਂ ਇਨ੍ਹਾਂ ਦੀ ਇਨੋਵਾ ਗੱਡੀ ਪਿੰਡ ਗੋਹਵਲੜ ਦੇ ਕੋਲ ਕਾਹਲੋਂ ਪੈਟਰੋਲ ਪੰਪ ਦੇ ਨਜ਼ਦੀਕ ਪੁੱਜੀ ਤਾਂ ਸਾਹਮਣੇ ਤੋਂ ਆਏ ਘੋੜਾ ਟਰੱਕ ਨੰਬਰ ਪੀਬੀ05 ਏਬੀ 7633 ਦੇ ਚਾਲਕ ਨੇ ਤੇਜ ਰਫਤਾਰ ਟਰੱਕ ਗਲਤ ਸਾਈਡ ’ਤੇ ਲੈ ਆਂਦਾ ਤਾਂ ਨਵਦੀਪ ਸਿੰਘ ਦੀ ਇਨੋਵਾ ਗੱਡੀ ਨੂੰ ਟੱਕਰ ਮਾਰ ਦਿੱਤੀਜਿਸਦੇ ਚੱਲਦਿਆਂ ਇਨੋਵਾ ਕਾਰ ਟਰੱਕ ਦੇ ਹੇਠਾਂ ਜਾ ਵੜੀ ਅਤੇ ਦੋਵਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਪਹੁੰਚੀ ਅਤੇ ਲਾਸ਼ਾਂ ਕਬਜੇ ਵਿਚ ਲੈ ਲਈਆਂਜਦੋਂਕਿ ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਤਰਨਤਾਰਨ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸੁਮਿਤ ਕਮਾਰ ਸੌਂਧੀ ਪੁੱਤਰ ਜੋਗਿੰਦਰਪਾਲ ਸੌਂਧੀ ਦੇ ਬਿਆਨਾਂ ’ਤੇ ਟਰੱਕ ਦੇ ਫਰਾਰ ਹੋ ਚੁੱਕੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਹਾਦਸਾ ਗ੍ਰਸਤ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button