
ਪੱਟੀ, 21 ਅਪ੍ਰੈਲ-ਸਮੂਹ ਵਾਲਮੀਕਿ ਸਮਾਜ, ਐੱਸਸੀ ਸਮਾਜ ਪੱਟੀ ਵੱਲੋਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਕੀਤੀ ਗਈ। ਜਿਸ ’ਚ ਵਾਲਮੀਕਿ ਸਮਾਜ ਵੱਲੋਂ ਪ੍ਰਮੁੱਖ ਮੰਗ ਬੱਸ ਸਟੈਂਡ ਪੱਟੀ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਲਗਾਉਣ, ਐੱਸਸੀ ਬੱਚਿਆ ਦੇ ਪੜ੍ਹਾਈ ਦੇ ਵਿਸੇ਼ਸ਼ ਪ੍ਰਬੰਧ, ਕੇਂਦਰੀ ਮੰਦਰ ਭਗਵਾਨ ਵਾਲਮੀਕਿ ਜੀ ਕੋਰਟ ਰੋਡ ਪੱਟੀ ਦੇੇ ਵਿਕਾਸ ਲਈ ਗ੍ਰਾਂਟ, ਲੋੜਵੰਦਾਂ ਦੇ ਕੱਚੇ ਮਕਾਨ ਪੱਕੇ ਕਰਵਾਉਣੇ, ਵਾਲਮੀਕਿ ਮੁਹੱਲਿਆਂ ਵਿਚ ਵਿਕਾਸ ਕੰਮ ਕਰਵਾਉਣ ਅਤੇ ਨੌਜਵਾਨ ਲੜਕੇ ਲੜਕੀਆਂ ਲਈ ਰੋਜ਼ਗਾਰ ਸਬੰਧੀ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭੁੱਲਰ ਨੇ ਕਿਹਾ ਕਿ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜਿੰਨ੍ਹਾਂ ਨੇੇ ਆਪਣਾ ਸਾਰਾ ਜੀਵਨ ਸਮਾਜ ਦੀ ਸੇਵਾ ਨੂੰ ਸਮਰਪਿਤ ਕੀਤਾ ਅਤੇੇ ਹਰੇਕ ਭਾਰਤੀ ਦੇ ਹੱਕ ਲਈ ਸੰਵਿਧਾਨ ਦੀ ਰਚਨਾ ਕੀਤੀ। ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦੀ ਹੈ। ਅੱਜ ਜੋ ਵੀ ਵਾਲਮੀਕਿ ਸਮਾਜ ਵੱਲੋਂ ਮੀਟਿੰਗ ਦੌਰਾਨ ਪ੍ਰਮੁੱਖ ਮੰਗਾਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ ਅਤੇ ਬੱਸ ਸਟੈਂਡ ਪੱਟੀ ਵਿਖੇ ਸੰਵਿਧਾਨ ਦੇ ਨਿਰਮਾਤਾ, ਪੜ੍ਹੋ, ਸੰਗਠਿਤ ਅਤੇ ਸੰਘਰਸ਼ ਕਰੋ ਦਾ ਸੰਦੇਸ਼ ਦੇਣ ਵਾਲੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਬਹੁਤ ਜਲਦੀ ਸਥਾਪਿਤ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਜੋ ਵੀ ਹੋਰ ਮੰਗਾਂ ਹਨ ਉਨ੍ਹਾਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ। ਕੈਬਨਿਟ ਮੰਤਰੀ ਪੰਜਾਬ ਨੇ ਵਾਲਮੀਕਿ ਸਮਾਜ ਦੇ ਮਾਪੇ, ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਡਾ. ਭੀਮ ਰਾਓ ਅੰਬੇਡਕਰ ਤੋਂ ਪ੍ਰੇਰਣਾ ਲੈਂਦੇ ਹੋਏ ਵੱਧ ਤੋਂ ਵੱਧ ਪੜ੍ਹਣ ਅਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਵਾਲਮੀਕਿ ਸਮਾਜ ਵੱਲੋਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ, ਅਵਤਾਰ ਸਿੰਘ ਢਿੱਲੋਂ ਮੀਡੀਆ ਇੰਚਾਰਜ, ਮੋਹਿਤ ਕੁਮਾਰ ਸ਼ੋਸ਼ਲ ਮੀਡੀਆ ਇੰਚਾਰਜ, ਪਲਵਿੰਦਰ ਸਿੰਘ ਭੋਲਾ ਰਾੜੀਆਂ ਪ੍ਰਧਾਨ ਸੌਰਵ ਵਾਲਮੀਕਿ ਭਗਵਾਨ ਵਾਲਮੀਕਿ ਸੇਵਾ ਸੰਮਤੀ ਪੱਟੀ, ਰਾਜੇਸ਼ ਸਭਰਵਾਲ ਪ੍ਰਧਾਨ, ਰੀਮਾ ਸਹੋਤਾ ਪ੍ਰਧਾਨ ਮਹਿਲਾ ਵਿੰਗ, ਅਨੂਰੀਤ ਕੌਰ, ਕੰਵਲਜੀਤ ਕੌਰ, ਰਮਾ, ਕੁਲਵਿੰਦਰ ਕੌਰ, ਸਰਵਨ ਗਿੱਲ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਰਜਿ. ਭਾਰਤ, ਆਦਿ ਧਰਮ ਸਮਾਜ ਆਧਸ ਪੱਟੀ ਤੋਂ ਮੁਕੱਦਰ ਮੱਟੂ, ਰਾਜੇਸ ਸੰਧੂ, ਰਾਜ ਕੁਮਾਰ, ਤਰਲੋਕ ਦਿਵੰਤਕ, ਅਵਤਾਰ ਆਸਲ, ਲੇਖਰਾਜ ਜੀ, ਬਲਦੇਵ ਸਿੰਘ ਡਾ.ਭੀਮ ਰਾਓ ਅੰਬੇਡਕਰ ਸਾਹਿਬ ਜੈ ਭੀਮ ਸੰਸਥਾ, ਬੱਬੂ, ਗੌਰਵ ਪ੍ਰਧਾਨ ਨਗਰ ਕੌਂਸਲ ਪੱਟੀ, ਬਲਵੰਤ ਰਾਏ, ਮੇਜਰ ਸਿੰਘ, ਡਾ. ਨਿਰਮਲ ਸਿੰਘ ਸੰਵਿਧਾਨ ਬਚਾਓ ਸਾਂਝਾ ਮੋਰਚਾ ਪੱਟੀ, ਅਭਿਜੀਤ ਕੁਮਾਰ, ਸਿਵਾ ਆਯੂਸ਼, ਸੂਰਜ ਪ੍ਰਕਾਸ਼, ਸੰਦੀਪ ਕੁਮਾਰ ਸੰਨੀ, ਮੋਹਨ ਲਾਲ, ਜੱਗਾ, ਅਸ਼ੋਕ ਕੁਮਾਰ ਵਿਰਸਾ, ਧੋਨੀ ਕੁਮਾਰ, ਸੁਰਿੰਦਰ ਕੁਮਾਰ ਜੂਲੀ ਪ੍ਰਧਾਨ, ਰਵੀ ਕੁਮਾਰ, ਸੁੱਖਾ ਬੈਂਡ, ਧਰਵਿੰਦਰ ਸਿੰਘ ਕੌਂਸਲਰ, ਅਸ਼ੋਕ ਪ੍ਰਧਾਨ ਆਟੋ ਯੂਨੀਅਨ, ਬਲਜਿੰਦਰ ਸਿੰਘ ਮਲਹਾਰ, ਧਰਮਵੀਰ ਧਨੋਆ ਆਦਿ ਹਾਜ਼ਰ ਸਨ।



