National

ਦਿੱਲੀ ਹਾਈ ਕੋਰਟ ‘ਚ ਬੰਬ ਦੀ ਸੂਚਨਾ ਨਾਲ ਮਚਿਆ ਹੜਕੰਪ

ਜੱਜਾਂ ਤੇ ਵਕੀਲਾਂ ਨੇ ਤੁਰੰਤ ਖਾਲੀ ਕੀਤਾ ਕੋਰਟ; ਜਾਂਚ 'ਚ ਜੁਟੀਆਂ ਏਜੰਸੀਆਂ

ਨਵੀਂ ਦਿੱਲੀ, 12 ਸਤੰਬਰ : ਦਿੱਲੀ ਹਾਈ ਕੋਰਟ ‘ਚ ਬੰਬ ਦੀ ਕਾਲ ਆਉਣ ਤੋਂ ਬਾਅਦ ਸਾਰੀਆਂ ਬੈਂਚਾਂ ਅਚਾਨਕ ਉੱਠ ਗਈਆਂ। ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਹਾਈ ਕੋਰਟ ਦੀ ਪੁਰਾਣੀ ਇਮਾਰਤ ਦੇ ਮੁਲਾਜ਼ਮਾਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਆਉਣ ਲਈ ਕਿਹਾ। ਜਾਣਕਾਰੀ ਮੁਤਾਬਕ, ਬੰਬ ਦੇ ਸੰਬੰਧ ‘ਚ ਇਕ ਈ-ਮੇਲ ਪ੍ਰਾਪਤ ਹੋਈ ਹੈ। ਇਸ ਦੇ ਬਾਅਦ ਕਈ ਬੈਂਚਾਂ ਨੇ ਸੁਣਵਾਈ ਰੋਕੀ ਤੇ ਉੱਠ ਗਈਆਂ। ਅਦਾਲਤ ਦੁਪਹਿਰ 2:30 ਵਜੇ ਦੁਬਾਰਾ ਬੈਠੇਗੀ। ਹਾਈ ਕੋਰਟ ਵਿੱਚ ਮੌਜੂਦ ਕਈ ਵਕੀਲਾਂ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਬੰਬ ਬਾਰੇ ਜਾਣਕਾਰੀ ਮਿਲੀ, ਅਦਾਲਤ ਵਿੱਚ ਮੌਜੂਦ ਸਾਰੇ ਲੋਕ ਜਲਦੀ ਨਾਲ ਬਾਹਰ ਭੱਜ ਗਏ। ਇਹ ਮੇਲ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਅਰੁਣ ਭਾਰਦਵਾਜ ਨੂੰ ਮਿਲਿਆ ਹੈ। ਇਸ ਸਮੇਂ ਪੂਰੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਡੌਗ ਸਕੁਐਡ ਟੀਮ ਸਮੇਤ ਕਈ ਹੋਰ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।

Related Articles

Leave a Reply

Your email address will not be published. Required fields are marked *

Back to top button