National

ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ

ਵਾਪਸ ਲਈ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਸਬੰਧੀ ਪਟੀਸ਼ਨ

ਨਵੀਂ ਦਿੱਲੀ, 12 ਸਤੰਬਰ : ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਸੁਪਰੀਮ ਕੋਰਟ ਤੋਂ ਆਪਣੀ ਉਹ ਪਟੀਸ਼ਨ ਵਾਪਸ ਲੈ ਲਈ ਹੈ ਜਿਸ ਵਿਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਸਬੰਧ ‘ਚ ਕੀਤੇ ਗਏ ਇਕ ਰੀਟਵੀਟ ‘ਤੇ ਦਰਜ ਕੀਤੀ ਗਈ ਆਪਰਾਧਕ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਜਸਟਿਸ ਵਿਕਰਮ ਨਾਥ ਤੇ ਸੰਦੀਪ ਮਹੇਤਾ ਦੀ ਬੈਂਚ ਨੇ ਇਹ ਸੁਝਾਅ ਦਿੱਤਾ ਕਿ ਅਦਾਕਾਰਾ ਟ੍ਰਾਇਲ ਕੋਰਟ ‘ਚ ਬਦਲਵਾਂ ਉਪਾਅ ਅਪਣਾ ਸਕਦੀ ਹੈ, ਜਿਸ ਤੋਂ ਬਾਅਦ ਰਣੌਤ ਦੇ ਵਕੀਲ ਨੇ ਆਪਣੀ ਮੁਵੱਕਿਲ ਦੀ ਪਟੀਸ਼ਨ ਵਾਪਸ ਲੈਣ ਦਾ ਫੈਸਲਾ ਕੀਤਾ। ਦਰਅਸਲ , Punjab and Haryana High Court ਨੇ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਰਣੌਤ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਨੇ ਦਲੀਲ ਕੀਤੀ ਸੀ ਕਿ ਭਾਜਪਾ ਆਗੂ ਇਹ ਸਾਬਤ ਕਰਨ ‘ਚ ਅਸਫਲ ਰਹੀ ਕਿ ਮਾਣਹਾਨੀ ਵਾਲਾ ਟਵੀਟ ਚੰਗੀ ਨੀਅਤ ਨਾਲ ਕੀਤਾ ਗਿਆ ਸੀ। ਦਰਅਸਲ, ਸੁਪਰੀਮ ਕੋਰਟ ‘ਚ ਕੰਗਨਾ ਰਣੌਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਸਿਰਫ ਇਕ ਟਵੀਟ ਨੂੰ ਰੀ-ਟਵੀਟ ਕੀਤਾ ਸੀ। ਬਹੁਤ ਸਾਰੇ ਹੋਰ ਲੋਕਾਂ ਨੇ ਵੀ ਉਸ ਟਵੀਟ ਨੂੰ ਰੀ-ਟਵੀਟ ਕੀਤਾ ਸੀ। ਇਸ ਦਲੀਲ ਦੇ ਜਵਾਬ ‘ਚ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਿਰਫ ਰੀ-ਟਵੀਟ ਨਹੀਂ ਸੀ, ਸਗੋਂ ਇਸ ਵਿਚ ਕੰਗਨਾ ਰਣੌਤ ਦੀ ਟਿੱਪਣੀ ਵੀ ਸ਼ਾਮਲ ਸੀ। ਇਹ ਮਾਮਲਾ ਟ੍ਰਾਇਲ ਦਾ ਹੈ, ਇਸ ਲਈ ਤੁਸੀਂ ਹੇਠਲੀ ਅਦਾਲਤ ‘ਚ ਆਪਣੀ ਗੱਲ ਰੱਖੋ। ਉੱਥੋਂ ਫੈਸਲਾ ਆਉਣ ਦੇ ਬਾਅਦ ਹੀ ਮਾਮਲੇ ਨੂੰ ਅੱਗੇ ਦੇਖਿਆ ਜਾਵੇਗਾ, ਜੇਕਰ ਇਹ ਬੈਂਚ ਦੇ ਕੋਲ ਆਇਆ ਤਾਂ…।

Related Articles

Leave a Reply

Your email address will not be published. Required fields are marked *

Back to top button