
ਨਡਾਲਾ, 9 ਫਰਵਰੀ-ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈ ਵਿਧਾਨ ਸਭਾ ਦੇ ਆਏ ਨਤੀਜਿਆਂ ਵਿਚ ਜਿੱਥੇ ਭਾਰਤੀਯ ਜਨਤਾ ਪਾਰਟੀ ਦੀ ਜਿੱਤ ਹੋਈ ਉੱਥੇ ਆਮ ਆਦਮੀ ਪਾਰਟੀ ਦੀ ਹਾਰ ਵੀ ਹੋਈ । ਆਪ ਦੀ ਹੋਈ ਹਾਰ ਤੇ ਕਾਂਗਰਸੀ ਆਗੂ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਢੋਲ ਵਜਾਕੇ ਆਪਣੇ ਸਮਰਥਕਾਂ ਵਿਚ ਲੱਡੂ ਵੰਡੇ ਗਏ । ਇਸ ਸਬੰਧੀ ਜਦੋਂ ਵਿਧਾਇਕ ਖਹਿਰਾ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿਸੇ ਵੀ ਪਾਰਟੀ ਦੀ ਹੋਈ ਜਿੱਤ ਦੀ ਖੁਸ਼ੀ ਨਹੀਂ ਹੈ ਜਦਕਿ ਆਮ ਆਦਮੀ ਪਾਰਟੀ ਦੀ ਹੋਈ ਹਾਰ ’ਤੇ ਖੁਸ਼ੀ ਹੈ। ਉਨ੍ਹਾਂ ਇਸ ਮੌਕੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਤੰਝ ਕੱਸਦਿਆ ਕਿਹਾ ਕਿ ਜਿਵੇ ਇਨ੍ਹਾਂ ਪੰਜਾਬ ਵਿਚ ਧੱਕੇਸ਼ਾਹੀ ਤੇ ਅਫਸਰ ਸਾਹੀ ਦਾ ਗਲਤ ਇਸਤੇਮਾਲ, ਪੰਜਾਬ ਦੇ ਨੌਜਵਾਨਾਂ ਤੇ ਐਨਐੱਸਏ ਲਗਾ ਤੇ ਹੋਰਨਾਂ ਸੂਬਿਆ ਦੀ ਜ਼ੇਲ੍ਹਾਂ ਵਿਚ ਭੇਜਣ ਵਾਲੀ ਇਸ ਘਟੀਆ ਰਾਜਨੀਤੀ ਦਾ ਨਤੀਜਾ ਦਿੱਲੀ ਵਿਚ ਭੁਗਤਣਾ ਪਿਆ ਹੈ ਅਤੇ ਜਲਦ ਹੁਣ ਆਪ ਦਾ ਪੰਜਾਬ ਵਿਚ ਵੀ ਸਫਾਇਆ ਹੋਵੇਗਾ। ਉਨ੍ਹਾਂ ਕਿਹਾ ਕਿ ਬਦਲਾਅ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਕਾਨੂੰਨ ਦਾ ਨਿਰਾਦਰ ਕੀਤਾ ਹੈ ਅਤੇ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲੈ ਜਾਇਆ ਹੈ, ਜਿਸਦੀ ਜਾਂਚ ਕਰਵਾਈ ਜਾਵੇਗੀ ਤੇ ਉਹ ਪੰਜਾਬ ਦਾ ਪੈਸਾ ਪੰਜਾਬ ਲਿਆਂਦਾ ਜਾਵੇਗਾ । ਉਨ੍ਹਾਂ ਕਿਹਾ ਕਿ ਜਿਵੇ ਪੰਜਾਬ ਦੇ ਲੋਕਾਂ ਤੇ ਪੰਜਾਬ ਸਰਕਾਰ ਨੇ ਜੁਰਮ ਢਾਹੇ ਜਿਵੇਂ ਭਾਨਾ ਸਿੱਧੂ ਤੇ ਪਰਮਿੰਦਰ ਝੋਟੇ ਵਰਗੇ ਨੌਜਵਾਨਾਂ ਵੱਲੋਂ ਨਸ਼ੇ ਖਿਲਾਫ ਅਵਾਜ਼ ਉਠਾਉਣ ਤੇ ਜੇਲਾਂ ਵਿਚ ਬੰਦ ਕੀਤਾ ਉਸਦੇ ਅਸਰ ਤੇ ਹਸ਼ਰ ਦਿੱਲੀ ਵਿਚ ਹੁੰਦਾ ਦਿਖਾਈ ਦਿੱਤਾ ਹੈ। ਸਾਬਕਾ ਵਿਧਾਇਕ ਖਹਿਰਾ ਨੇ ਕਿਹਾ ਮੁੱਖ ਮੰਤਰੀ ਮਾਨ ਜਿਹੜੇ ਇਲਜਾਮ ਪਿੱਛਲੀ ਸਰਕਾਰਾਂ ਤੇ ਲਗਾਉੰਦੇ ਸਨ ਅੱਜ ਆਪ ਹੀ ਉਨ੍ਹਾਂ ਕੰਮਾਂ ਨੂੰ ਹੋਰ ਅੱਗੇ ਲਿਜਾ ਰਹੇ ਹਨ, ਅੱਜ ਪੰਜਾਬ ਦੇ ਥਾਣਿਆਂ ਤਹਿਸੀਲਾਂ ਵਿਚ ਲੁੱਟ ਚੱਲ ਰਹੀ ਅਤੇ ਮਾਈਨਿੰਗ ਮਾਫੀਆਂ ਮਿਲ ਕੇ ਰੇਤਾ ਬਜਰੀ ਦੀ ਲੁੱਟ ਕੀਤੀ ਜਾ ਰਹੀ। ਖਹਿਰਾ ਨੇ ਕਿਹਾ ਅੱਜ ਦਿੱਲੀ ਦੇ ਲੋਕਾਂ ਨੇ ਜਵਾਬ ਦੇ ਦਿੱਤਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਸਰਾਬ ਘੁਟਾਲੇ ਵਿਚ ਸੈਕੜੇ ਕਰੋੜ ਖਾਦੇ ਹਨ ਅਤੇ ਜਦੋਂ ਪੰਜਾਬ ਦੇ ਘੁਟਾਲਿਆ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ। ਕਿਹਾ ਕਿ ਅੱਜ ਸੱਤਾ ਦਾ ਹੰਕਾਰ ਟੁੱਟਿਆ ਹੈ ਅਤੇ ਲੋਕਾਂ ਨੇ ਇਹ ਹੰਕਾਰ ਤੋੜਿਆ ਹੈ। ਖਹਿਰਾ ਨੇ ਕਿਹਾ ਪੰਜਾਬ ਦੇ ਹਲਾਤ ਦੇਖੇ ਜਾਣ ਤਾਂ ਨੌਜਵਾਨ ਨਸ਼ੇ ਨਾਲ ਮਰ ਰਹੇ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਚੱਲ ਰਹੀ ਅਤੇ ਪੰਜਾਬ ਦਾ ਖਜਾਨੇ ਦੀ ਲੁੱਟ ਤੇ ਬੇ-ਵਰਤੋ ਕੀਤੀ ਜਾ ਰਹੀ ਜੋ ਸਰਕਾਰ ਦੀ ਅਫਸਲਤਾ ਦੀ ਨਿਸ਼ਾਨੀ ਹੈ। ਖਹਿਰਾ ਨੇ ਕਿਹਾ ਅੱਜ ਝੂਠ ਤੇ ਫਰੇਬ ਦੀ ਰਾਜਨੀਤੀ ਦੀ ਹਾਰ ਹੋਈ ਹੈ ਅਤੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਤਸ਼ੱਦਦ ਹੋਏ ਉਨ੍ਹਾਂ ਦੀ ਜਿੱਤ ਹੋਈ ਹੈ । ਇਸ ਦੋਰਾਨ ਖਹਿਰਾ ਦੀ ਰਿਹਾਇਸ਼ ਤੇ ਢੋਲ ਵੱਜਿਆ ਤੇ ਸਮਰਥਕਾਂ ਨੇ ਲੱਡੂ ਵੰਡੇ । ਇਸ ਮੌਕੇ ਨੰਬਰਦਾਰ ਕੁਲਬੀਰ ਸਿੰਘ ਖਹਿਰਾ, ਸਰਪੰਚ ਧਰਮਿੰਦਰ ਸਿੰਘ, ਪ੍ਰੀਤਮ ਸਿੰਘ ਚੀਮਾ, ਜੀਵਨ ਸਿੰਘ ਖਹਿਰਾ ਅੰਗਰੇਜ ਸਿੰਘ, ਸੁਰਿੰਦਰ ਕੱਕੜ, ਅਮਨ ਸਿੰਘ, ਗੁਰਦੇਵ ਸਿੰਘ, ਵਿਜੈਪਾਲ ਸਿੰਘ ਬਾਜਵਾ, ਖੇਮ ਸਿੰਘ, ਬੂਟਾ ਸਿੰਘ, ਨਸੀਬ ਸ਼ਰਮਾ, ਸਤਨਾਮ ਸਿੰਘ ਖੱਸਣ, ਜੈਮਲ ਸਿੰਘ, ਰਣਜੀਤ ਸਿੰਘ ਆਦਿ ਹਾਜ਼ਰ ਸਨ।



