National

ਵਿਜੀਲੈਂਸ ਅੜਿੱਕੇ ਆਏ ਤਹਿਸੀਲਦਾਰ ਦੇ ਲਾਕਰ ’ਚੋਂ ਮਿਲੀ ਸੋਨਾ-ਚਾਂਦੀ

ਬਰਨਾਲਾ, 9 ਫਰਵਰੀ- ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਲੰਘੇ ਵਰ੍ਹੇ ਵਿਜੀਲੈਂਸ ਬਰਨਾਲਾ ਦੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਤਪਾ ’ਚੋਂ ਰੰਗੇ ਹੱਥੀ ਵੱਢੀ ਲੈਂਦੇ ਇਕ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਨਵਾਂ ਮੌੜ ਆ ਰਿਹਾ ਹੈ। ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਤਹਿਸੀਲਦਾਰ ਤੋਂ ਹੁਣ ਵੱਡੀ ਮਾਤਰਾ ’ਚ ਸੋਨੇ\ਚਾਂਦੀ ਆਦਿ ਸਾਮਾਨ ਵਿਜੀਲੈਂਸ ਵਿਭਾਗ ਵੱਲੋਂ ਬਰਾਮਦ ਹੋਣ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਪੋਸਟਾਂ ’ਤੇ ਆਣਾਕਾਨੀ ਕਰਨ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਵੀ ਇਸ ਗੱਲ ਨੂੰ ਕਬੂਲ ਲਿਆ ਹੈ। ਗੌਰ ਹੋਵੇ ਕਿ ਵਿਭਾਗ ਜਿੱਥੇ ਇਸ ਦੀ ਡੂੰਘਾਈ ਨਾਲ ਜਾਂਚ ਕਰ ਕੇ ਤਹਿਸੀਲਦਾਰ ਸੁਖਚਰਨ ਸਿੰਘ ਦੀਆਂ ਦਿੱਕਤਾਂ ’ਚ ਵਾਧਾ ਕਰ ਰਿਹਾ ਹੈ, ਉੱਥੇ ਹੀ ਪ੍ਰੈੱਸ ਨੂੰ ਪੂਰੀ ਜਾਣਕਾਰੀ ਦੇਣ ਤੋਂ ਵੀ ਕੰਨੀ ਕਤਰਾ ਰਿਹਾ ਹੈ। ਇਹ ਸੀ ਮਾਮਲਾ : ਹੋਇਆ ਇੰਝ ਸੀ ਕਿ ਲੰਘੇ ਵਰ੍ਹੇ ਨਵੰਬਰ ਮਹੀਨੇ ’ਚ ਵਿਜੀਲੈਂਸ ਬਰਨਾਲਾ ਦੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਤਪਾ ’ਚੋਂ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਤਹਿਸੀਲਦਾਰ ਸੁਖਚਰਨ ਸਿੰਘ ਤਹਿਸੀਲਦਾਰ ਯੂਨੀਅਨ ਦਾ ਸੂਬਾ ਪ੍ਰਧਾਨ ਹੈ, ਜਿਸ ਕਰ ਕੇ ਤਹਿਸੀਲਦਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੇ ਮਾਲ ਅਧਿਕਾਰੀ ਤੇ ਵਿਜੀਲੈਂਸ ਅਧਿਕਾਰੀ ਆਹਮੋਸਾਹਮਣੇ ਆ ਗਏ ਸਨ ਤੇ ਸੂਬੇ ਦੇ ਸਾਰੇ ਮਾਲ ਅਧਿਕਾਰੀਆਂ ਨੇ ਅਣਮਿਥੇ ਸਮੇਂ ਲਈ ਹੜ੍ਹਤਾਲ ਵੀ ਕਰ ਦਿੱਤੀ ਸੀ। ਜਦੋਂ ਇਸ ਸਬੰਧੀ ਵਿਜੀਲੈਂਸ ਵਿਭਾਗ ਬਰਨਾਲਾ ਦੇ ਇੰਸ. ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਸਬੰਧੀ ਜਿੱਥੇ ਪ੍ਰੈੱਸ ਨੂੰ ਜਾਣਕਾਰੀ ਦੇਣ ਤੋਂ ਆਣਾਕਾਨੀ ਕੀਤੀ, ਉੱਥੇ ਹੀ ਇਹ ਗੱਲ ਵੀ ਕਬੂਲ ਕੀਤੀ ਕਿ ਵਿਜੀਲੈਂਸ ਵਿਭਾਗ ਨੂੰ ਪਿਛਲੇ ਦਿਨੀਂ ਤਪਾ ਤੋਂ ਫੜ੍ਹੇ ਗਏ ਤਹਿਸੀਦਾਰ ਤੇ ਜਥੇਬੰਦੀ ਦੇ ਪੰਜਾਬ ਆਗੂ ਕੋਲੋਂ ਭਾਰੀ ਮਾਤਰਾ ’ਚ ਸੋਨਾਚਾਂਦੀ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button