Punjab

ਦਸ਼ਮੇਸ਼ ਲੋਕ ਭਲਾਈ ਸੰਸਥਾ ਨੇ ਸਿਵਲ ਹਸਪਤਾਲ ‘ਚ ਲਗਾਇਆ ਵਾਟਰ ਕੁੱਲਰ ਅਤੇ ਆਰ.ਓ

ਗੁਰਦਾਸਪੁਰ, 24 ਮਾਰਚ 2025- ਦਸਮੇਸ਼ ਲੋਕ ਭਲਾਈ ਕਲੱਬ ਵਲੋ ਸਿਵਲ ਹਸਪਤਾਲ ਰਿਹੈਬਿਲੀਟੇਸਨ ਸੈਟਰ ਵਿਖੇ ਗੁਰਦਾਸਪੁਰ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਮਹਾਜਨ ਦੀ ਹਾਜਰੀ ਵਿੱਚ ਵਾਟਰ ਕੂਲਰ ਅਤੇ ਆਰ ਓ ਲਗਾਇਆ ਗਿਆ। ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਆਰਓ ਅਤੇ ਵਾਟਰਕੂਲਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਕਿਉਂਕਿ ਗਰਮੀ ਦਾ ਮੌਸਮਰਿਹਾ ਹੈ ਤੇ ਇਸ ਵਾਰ ਪਹਿਲਾਂ ਤੋਂ ਜਿਆਦਾ ਗਰਮੀ  ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਅਜਿਹੇ ਵਿੱਚ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੀਣ ਦੇ ਠੰਡੇ ਅਤੇ ਸਾਫ ਪਾਣੀ ਦੀ ਕਮੀ ਨਾ ਹੋਵੇ । ਇਸ ਮੌਕੇ ਸਤਨਾਮ ਸਿੰਘ  ਸੱਦਾ ,ਹਰਿੰਦਰ ਸਿੰਘ  ਕੇਨੈਡਾ, ਸਤਨਾਮ ਸਿੰਘ ਨਿਊਜ਼ੀਲੈਂਡ  ,ਪਵਿੱਤਰ ਸਿੰਘਪ੍ਰਭਜੀਤ ਸਿੰਘ, ਗੁਰਪ੍ਰੀਤ ਸਿੰਘ  ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button