Punjab

ਸੁਲਤਾਨਪੁਰ ਲੋਧੀ ਦੇ ਬੁਹਪੱਖੀ ਵਿਕਾਸ ਲਈ ਸੰਤ ਸੀਚੇਵਾਲ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ

ਵੱਖ-ਵੱਖ ਸਕੀਮਾਂ ਰਾਹੀਂ ਸੁਲਤਾਨਪੁਰ ਲੋਧੀ ਦੀ ਬਦਲੀ ਜਾਵੇਗੀ ਨੁਹਾਰ

ਸੁਲਤਾਨਪੁਰ ਲੋਧੀ, 7 ਜੂਨ 2025 – ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਕੇਂਦਰੀ ਅਵਾਸ, ਸ਼ਹਿਰੀ ਮਾਮਲਿਆਂ ਬਾਰੇ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨਾਲ ਸੁਲਤਾਨਪੁਰ ਲੋਧੀ ਦੇ ਵਿਕਾਸ ਸਬੰਧੀ ਮੁਲਾਕਾਤ ਕੀਤੀ। ਚੰਡੀਗੜ੍ਹ ਵਿਖੇ ਹਰਿਆਣਾ ਨਿਵਾਸ ਵਿੱਚ ਅੱਧੇ ਘੰਟੇ ਤੋਂ ਵੱਧ ਚੱਲੀ ਇਸ ਮੀਟਿੰਗ ਦੌਰਾਨ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ, ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇਜ਼ਬੀਰ ਸਿੰਘ, ਆਈ.ਏ.ਐਸ ਦੀਪਤੀ ਉੱਪਲ ਅਤੇ ਮੀਟਿੰਗ ਦੇ ਪ੍ਰਬੰਧਕ ਡਾ: ਪ੍ਰਭਲੀਨ ਸਿੰਘ ਵੀ ਹਾਜ਼ਰ ਸਨ। ਯਾਦ ਰਹੇ ਕੇ ਕੇਂਦਰ ਸਰਕਾਰ ਨੇ ਸਾਲ 2019 ਵਿੱਚ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ। ਦੋ ਸਾਲ 2020 ਤੇ 2021 ਕਰੋਨਾ ਦੀ ਭੇਂਟ ਚੜ ਗਏ ਜਿਸ ਕਾਰਣ ਇਹਨਾਂ ਦੋ ਸਾਲਾਂ ਵਿੱਚ ਕੋਈ ਕੰਮ ਨਹੀਂ ਹੋ ਸਕਿਆ। ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਸਪੱਸ਼ਟ ਕੀਤਾ ਕਿ ਹੁਣ ਇਸ ਸਕੀਮ ਦੀ ਮਿਆਦ 31 ਮਾਰਚ 2025 ਤੱਕ ਸੀ। ਸ਼੍ਰੀ ਖੱਟਰ ਨੇ ਦੱਸਿਆ ਕਿ ਉਨ੍ਹਾਂ ਹਰਿਆਣੇ ਦੇ ਮੁੱਖ ਮੰਤਰੀ ਹੁੰਦਿਆਂ ਸੁਲਤਾਨਪੁਰ ਲੋਧੀ ਅਤੇ ਸੀਚੇਵਾਲ ਦਾ ਦੌਰਾ ਕੀਤਾ ਸੀ। ਉਦੋਂ ਉਸ ਦੌਰੇ ਦਾ ਮੰਤਵ ਹਰਿਆਣਾ ਵਿੱਚ ਸੁਰਜੀਤ ਕੀਤੀ ਜਾ ਰਹੀ ਸਰਸਵਤੀ ਨਦੀ ਦੇ ਵਹਾਅ ਨੂੰ ਲਗਾਤਾਰਤਾ ਵਿੱਚ ਵਹਿਣ ਦਾ ਤਜ਼ਰਬਾ ਹਾਸਲ ਕਰਨਾ ਸੀ, ਜਿਵੇਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਣਥੱਕ ਮਿਹਨਤ ਕਰਦਿਆਂ ਬਾਬੇ ਨਾਨਕ ਦੀ ਪਵਿੱਤਰ ਵੇਈਂ ਨੂੰ ਮੁੜ ਨਿਰਮਲ ਬਣਾ ਦਿੱਤਾ ਹੈ। ਸ਼੍ਰੀ ਖੱਟਰ ਨੇ ਕਿਹਾ ਕਿ ਪਵਿੱਤਰ ਵੇਈਂ ਦੇ ਆਲੇ-ਦੁਆਲੇ ਪੱਥਰ ਲਗਾਉਣ ਦਾ ਜਿਹੜਾ ਕੰਮ ਰਹਿ ਗਿਆ ਹੈ, ਉਸ ਨੂੰ ਕੇਂਦਰ ਦੇ ਹੋਰ ਵਿਭਾਗਾਂ ਦੀਆਂ ਚੱਲ ਰਹੀਆਂ ਸਕੀਮਾਂ ਰਾਹੀਂ ਕਰਨ ਦੇ ਯਤਨ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button