ਡੇਰਾ ਬਾਬਾ ਭੁੰਮਣ ਸ਼ਾਹ ਸੰਗਰ ਸਾਧਾਂ ਸਿਰਸਾ ਦੁਨੀਆਂ ਭਰ ਦੇ ਕੰਬੋਜ ਭਾਈਚਾਰੇ ਦਾ ਮੱਕਾ :- ਹਰਜਿੰਦਰ ਹਾਂਡਾ, ਆਸ਼ੂਤੋਸ਼ ਕੰਬੋਜ
ਕਿਹਾ,, 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਮਹਾਂਸੰਮੇਲਨ ਮੌਕੇ ਡੇਰਾ ਬਾਬਾ ਭੁੰਮਣ ਸ਼ਾਹ ਸੰਘਰ ਸਾਧਾਂ ਸਿਰਸਾ ਵਿਖੇ ਕੰਬੋਜ ਭਾਈਚਾਰਾ ਕਰੇਗਾ ਰਿਕਾਰਡ ਤੋੜ ਇਕੱਠ

ਬਾਲ ਕਿਸ਼ਨ
ਫਿਰੋਜ਼ਪੁਰ, 29 ਜੁਲਾਈ : ਡੇਰਾ ਬਾਬਾ ਭੁੰਮਣ ਸ਼ਾਹ ਜੀ ਸੰਘਰ ਸਾਧਾਂ ਸਿਰਸਾ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਜੀ ਦੀ ਅਗਵਾਈ ਹੇਠ ਦੁਨੀਆਂ ਭਰ ਦੇ ਕੰਬੋਜ ਭਾਈਚਾਰੇ ਵੱਲੋਂ ਸਮੂਹਿਕ ਰੂਪ ਵਿੱਚ 31 ਜੁਲਾਈ ਨੂੰ ਸ਼੍ਰੋਮਣੀ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਅੰਤਰਰਾਸ਼ਟਰੀ ਪੱਧਰ ਦੇ ਮਨਾਏ ਜਾ ਰਹੇ 85 ਵੇਂ ਸ਼ਹੀਦੀ ਮਹਾਂਸੰਮੇਲਨ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਕੰਬੋਜ ਭਾਈਚਾਰੇ ਅਤੇ ਸ਼ਹੀਦ ਊਧਮ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਰਿਕਾਰਡ ਤੋੜ ਇਕੱਠ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ (ਇੰਪਲਾਈਜ ਐਂਡ ਨੌਨ ਪੋਲਿਟੀਕਲ) ਦੇ ਕੌਮੀ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਹਾਂਡਾ ਅਤੇ ਕੌਮੀ ਜਨਰਲ ਸਕੱਤਰ ਲੈਕਚਰਾਰ ਆਸ਼ੂਤੋਸ਼ ਕੰਬੋਜ ਨੇ ਕਿਹਾ ਕਿ ਇਹ ਡੇਰਾ ਦੁਨੀਆਂ ਭਰ ਵਿੱਚ ਵੱਸਦੇ ਕੰਬੋਜ ਭਾਈਚਾਰੇ ਲਈ ਮੱਕਾ ਹੈ, ਜਿਸ ਕਾਰਨ 31 ਜੁਲਾਈ ਨੂੰ ਸ਼੍ਰੋਮਣੀ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਮਹਾਂਸੰਮੇਲਨ ਨੂੰ ਡੇਰਾ ਬਾਬਾ ਭੁੰਮਣ ਸ਼ਾਹ ਜੀ ਸੰਘਰ ਸਾਧਾਂ ਸਿਰਸਾ ਵਿਖੇ ਮਨਾਉਣ ਮੌਕੇ ਦੁਨੀਆਂ ਭਰ ਤੋਂ ਵੱਡੀ ਗਿਣਤੀ ਵਿੱਚ ਕੰਬੋਜ ਭਾਈਚਾਰੇ ਦੇ ਲੋਕ ਪਹੁੰਚ ਰਹੇ ਹਨ। ਹਰਜਿੰਦਰ ਸਿੰਘ ਹਾਂਡਾ ਅਤੇ ਆਸ਼ੂਤੋਸ਼ ਕੰਬੋਜ ਨੇ ਦੱਸਿਆ ਕਿ ਇਸ ਸ਼ਹੀਦੀ ਮਹਾਂਸੰਮੇਲਨ ਵਿੱਚ ਪਹੁੰਚਣ ਲਈ ਸੰਗਤਾਂ ਨੂੰ ਲਾਮਬੰਦ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਖਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਅਤੇ ਚੰਡੀਗੜ੍ਹ ਵਿੱਚ ਕੰਬੋਜ ਭਾਈਚਾਰੇ ਦੇ ਆਗੂਆਂ ਵੱਲੋਂ ਟੀਮਾਂ ਬਣਾ ਕੇ ਆਪਣੇ ਪੱਧਰ ਉੱਤੇ ਹੀ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਕੰਬੋਜ ਭਾਈਚਾਰੇ ਨੂੰ ਪ੍ਰਚਾਰ ਮੁਹਿੰਮ ਚਲਾ ਕੇ ਇਸ ਸ਼ਹੀਦੀ ਮਹਾਂਸੰਮੇਲਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਪਰੋਕਤ ਆਗੂਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਕੰਬੋਜ ਭਾਈਚਾਰੇ ਨੂੰ 31 ਜੁਲਾਈ ਨੂੰ ਸੰਘਰ ਸਾਧਾਂ ਸਿਰਸਾ ਵਿਖੇ ਸ਼ਹੀਦੀ ਮਹਾਂਸੰਮੇਲਨ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਉੱਪ ਪ੍ਰਧਾਨ ਮਾਸਟਰ ਕ੍ਰਾਂਤੀ ਕੰਬੋਜ, ਸੂਬਾ ਪ੍ਰਧਾਨ ਮਾਸਟਰ ਸੁਭਾਸ਼ ਥਿੰਦ, ਸੂਬਾ ਜਨਰਲ ਸਕੱਤਰ ਰਿਟਾਇਰਡ ਬੀਪੀਈਓ ਬਲਰਾਜ ਥਿੰਦ, ਡਾਕਟਰ ਹਰੀਸ਼ ਥਿੰਦ, ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਕੁਲਦੀਪ ਸਿੰਘ ਸੰਧਾ, ਲੈਕਚਰਾਰ ਜਸਵਿੰਦਰ ਸਿੰਘ ਜੀਵਾਂਅਰਾਈਂ, ਹੈੱਡ ਮਾਸਟਰ ਜੋਗਿੰਦਰਪਾਲ ਕੰਬੋਜ ਅਬੋਹਰ, ਪ੍ਰਿੰਸੀਪਲ ਮਨੋਹਰ ਲਾਲ ਅਬੋਹਰ, ਮਾਸਟਰ ਜਗਮੋਹਨ ਥਿੰਦ ਕਪੂਰਥਲਾ, ਬਿਸ਼ੰਬਰ ਸਾਮਾਂ, ਲੈਕਚਰਾਰ ਰਾਜਿੰਦਰ ਕੰਬੋਜ, ਸਨਮ ਨੱਢਾ, ਮਾਸਟਰ ਅਮਰਜੀਤ ਕੰਬੋਜ, ਮਾਸਟਰ ਦੀਪਕ ਕੰਬੋਜ, ਮਾਸਟਰ ਅਮਿਤ ਕੰਬੋਜ, ਮਾਸਟਰ ਰਾਜ ਕੁਮਾਰ ਮਹਿਰੋਕ, ਜਗਸੀਰ ਬਹਾਦਰ ਕੇ, ਰਾਮ ਕ੍ਰਿਸ਼ਨ ਕੰਬੋਜ ਫਾਜ਼ਿਲਕਾ, ਓਮ ਪ੍ਰਕਾਸ਼ ਫਾਜ਼ਿਲਕਾ, ਪ੍ਰਿੰਸੀਪਲ ਪ੍ਰਦੀਪ ਕੰਬੋਜ ਫਾਜ਼ਿਲਕਾ ਆਦਿ ਆਗੂ ਹਾਜਰ ਸਨ।



