Punjab

ਡੇਂਗੂ ਦਾ ਪਾਜੇਟਿਵ ਕੇਸ ਮਿਲਣ ਉਪਰੰਤ ਪਿੰਡ ਜੋੜਾ ਪੁੱਜੀ ਸਿਹਤ ਵਿਭਾਗ ਦੀ ਟੀਮ

ਕੈਰੋਂ, 31 ਜੁਲਾਈ : ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬਰਸਾਤੀ ਮੌਸਮ ਵਿਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦਾ ਖਤਰਾ ਵੱਧਣ ਤੋਂ ਰੋਕਣ ਲਈ ਵੱਡੇ ਪੱਧਰ ’ਤੇ ਚੌਕਸੀ ਵਰਤੀ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਰਾਘਵ ਗੁਪਤਾ, ਡਾਕਟਰ ਅਵਲੀਨ ਕੌਰ, ਐੱਸਐੱਮਓ ਡਾਕਟਰ ਜਤਿੰਦਰਪਾਲ ਸਿੰਘ ਸੀਐੱਚਸੀ ਕੈਰੋਂ ਦੀ ਰਹਿਨੁਮਾਈ ਹੇਠ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਦੀ ਟੀਮ ਨੇ ਪਿੰਡ ਜੋੜਾ ਵਿਖੇ ਡੇਂਗੂ ਪਾਜੇਟਿਵ ਕੇਸ ਦੀ ਪੁਸ਼ਟੀ ਹੋਣ ਉਪਰੰਤ 2 ਟੀਮਾਂ ਬਣਾ ਕੇ ਸਪੈਸ਼ਲ ਫੀਵਰ ਸਰਵੇ ਕੀਤਾ ਅਤੇ ਨਾਲ ਦੀ ਨਾਲ ਲਾਰਵੇ ਦੀ ਭਾਲ ਕੀਤੀ। ਸ਼ੱਕੀ ਥਾਵਾਂ ’ਤੇ ਮਿਲੇ ਲਾਰਵੇ ਨੂੰ ਮੌਕੇ ’ਤੇ ਨਸ਼ਟ ਕੀਤਾ ਗਿਆ ਅਤੇ ਡੇਂਗੂ ਮਰੀਜ ਦੇ ਘਰ ਤੇ ਆਲੇ ਦੁਆਲੇ ਵੀ ਲਾਰਵੇ ਦੇ ਖਾਤਮੇ ਲਈ ਸਪਰੇਅ ਕਰਵਾਈ ਗਈ। ਡੇਂਗੂ ਸਬੰਧੀ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਹੈਲਥ ਸੁਪਰਵਾਈਜਰ ਤਜਿੰਦਰ ਸਿੰਘ,ਅਮਰਜੀਤ ਸਿੰਘ, ਫੁਲਬੀਰ ਸਿੰਘ, ਸੁਖਜਿੰਦਰ ਸਿੰਘ, ਹਰਿੰਦਰ ਸਿੰਘ, ਰਸ਼ਪਾਲ ਸਿੰਘ, ਜੁਗਰਾਜ ਸਿੰਘ, ਗੁਰਵਿੰਦਰਜੀਤ ਸਿੰਘ, ਸੀਐੱਚਓ ਦਵਿੰਦਰ ਕੌਰ, ਅਮਨਦੀਪ ਕੌਰ ਏਐੱਨਐੱਮ, ਗੁਰਬਿੰਦਰ ਸਿੰਘ ਸੋਨੀ ਬਰੀਡਿੰਗ ਚੈੱਕਰ, ਗੁਰਪ੍ਰੀਤ ਸਿੰਘ, ਆਸ਼ਾ ਵਰਕਰ ਪਰਮਜੀਤ ਕੌਰ, ਗੁਰਮੀਤ ਕੌਰ ਕਸ਼ਮੀਰੋ, ਅਮਰਜੀਤ ਕੌਰ ਤੇ ਕੁਲਵਿੰਦਰ ਕੌਰ ਆਦਿ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button