
ਬਾਲ ਕਿਸ਼ਨ
ਫ਼ਿਰੋਜ਼ਪੁਰ, 21 ਜੁਲਾਈ : ਮਮਦੋਟ ਬਲਾਕ ਦੇ ਸਰਹੱਦੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਘਰ ਦੇ ਸਾਹਮਣੇ ਪਸ਼ੂਆਂ ਲਈ ਬੀਜੇ ਪੱਠਿਆਂ ਵਾਲੇ ਖੇਤ ਵਿੱਚੋਂ ਬਾਰਸ਼ ਦਾ ਪਾਣੀਂ ਕੱਢਣ ਲਈ 6-7 ਫੁੱਟ ਡੂੰਘੇ ਟੋਏ ਵਿਚ 5 ਸਾਲਾ ਮਾਸੂਮ ਬੱਚੇ ਦੇ ਡੁੱਬਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚਾ ਪ੍ਰੀ-ਪ੍ਰਾਇਮਰੀ ਦਾ ਵਿਦਿਆਰਥੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਮਕਾਨ ਦੇ ਨਾਲ ਸਾਡੇ ਗੁਆਂਢੀ ਨੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਹਨ, ਲਗਾਤਾਰ ਪੈ ਰਹੀਆਂ ਬਾਰਸ਼ਾਂ ਨਾਲ ਪੱਠਿਆਂ ਵਾਲੇ ਖੇਤ ਵਿਚ ਬਾਰਸ਼ ਦਾ ਪਾਣੀ ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਖੱਟਿਆ ਹੋਇਆ ਸੀ, ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿਚ ਡਿੱਗ ਪਿਆ, ਜਿਸ ਦੀ ਪਾਣੀਂ ਵਿਚ ਡੁੱਬਣ ਨਾਲ ਮੌਤ ਹੋ ਗਈ।



