ਟਿਕਟ ਮਸ਼ੀਨਾਂ, ਟਾਇਰ, ਸਪੇਅਰ ਪਾਰਟ, ਤਨਖਾਹਾਂ ਦੇਣ ਤੋਂ ਕੰਗਾਲ ਟਰਾਂਸਪੋਰਟ ਵਿਭਾਗ: ਰੇਸ਼ਮ ਸਿੰਘ ਗਿੱਲ
ਮੋਹਾਲੀ ਬੱਸ ਸਟੈਂਡ ਦੀ ਆੜ ਵਿੱਚ ਚੰਡੀਗੜ੍ਹ ਤੋਂ ਬਾਹਰ ਕੱਢਣਾ ਚਾਹੁੰਦੇ ਪੰਜਾਬ ਦੀਆਂ ਸਰਕਾਰੀ ਬੱਸਾਂ: ਜਤਿੰਦਰ ਸਿੰਘ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 3 ਮਾਰਚ- ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਂਚ ਫਿਰੋਜ਼ਪੁਰ ਡਿਪੂ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਿੰਨ ਸਾਲ ਬੀਤ ਚੁੱਕੇ ਹਨ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਮੇਤ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਮੁੱਖ ਮੰਤਰੀ ਪੰਜਾਬ ਵਲੋਂ ਕਮੇਟੀ ਬਣਾਈ ਗਈ ਸੀ ਜਿਸ ਦਾ ਹੁਣ ਤੱਕ ਹੱਲ ਨਹੀਂ ਕੱਢਿਆ ਗਿਆ। ਮਿਤੀ 17 ਫਰਵਰੀ 2025 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਐਡਵੋਕੇਟ ਜਨਰਲ ਪੰਜਾਬ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ 10 ਦਿਨਾਂ ਵਿੱਚ ਕੈਬਨਿਟ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਵਿਭਾਗ ਵਲੋਂ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਤਾਂ ਇੱਕ ਪਾਸੇ ਮੌਜ਼ੂਦਾ ਸਥਿਤੀ ਵਿੱਚ ਤਿੰਨ ਸਾਲਾਂ ਤੋਂ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ 400 ਦੇ ਕਰੀਬ ਬੱਸਾਂ ਕੰਡਮ ਹੋ ਚੁੱਕੀਆਂ ਹਨ, ਪੀਆਰਟੀਸੀ ਵਿੱਚ ਜਿਹੜੀਆਂ ਬੱਸਾਂ ਪਾਈਆਂ ਗਈਆਂ ਹਨ ਉਹ ਕਿਲੋਮੀਟਰ ਸਕੀਮ ਤਹਿਤ ਪਾਈਆਂ ਗਈਆਂ ਹਨ। ਦੂਸਰੇ ਪਾਸੇ ਪੰਜਾਬ ਰੋਡਵੇਜ਼ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਹੁਣ ਵਿਭਾਗ ਦਾ ਟਾਇਰਾਂ ਸਪੇਅਰਪਾਰਟ ਦੀ ਘਾਟ ਕਾਰਨ ਬਹੁਤ ਬੂਰਾ ਹਾਲ ਹੈ, ਸਥਿਤੀ ਅਜਿਹੀ ਹੈ ਕਿ 2022 ਤੋਂ 2023 ਤੱਕ 568 ਬੱਸਾਂ ਇੱਕ ਸਾਲ ਖੜੀਆਂ ਰਹੀਆਂ ਹੁਣ ਵੀ ਅਜਿਹੀ ਸਥਿਤੀ ਬਣਦੀ ਜਾਂ ਰਹੀ ਹੈ ਸਾਰੇ ਪੰਜਾਬ ਦੇ ਡਿਪੂਆਂ ਵਿੱਚ ਬੱਸਾਂ ਖੜੀਆਂ ਹੋਈਆਂ ਹਨ, ਜੇਕਰ ਬੱਸਾਂ ਠੀਕ ਹਨ ਤਾਂ ਟਿਕਟਾਂ ਕੱਟਣ ਵਾਲੀਆਂ ਟਿਕਟ ਮਸ਼ੀਨਾਂ ਹੀ ਨਹੀਂ ਹਨ, ਜਿਸ ਕਾਰਨ ਰੋਜ਼ਾਨਾ ਕਈ ਰੂਟ ਮਿਸ ਹੋ ਰਹੇ ਹਨ। ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਬੱਸਾਂ ਉਵਰਲੋਡ ਰਹਿਦੀਆਂ ਹਨ 52 ਸੀਟਾ ਵਾਲ਼ੀ ਬੱਸ ਵਿੱਚ 120-25 ਸਵਾਰੀਆਂ ਹੁੰਦੀਆਂ ਹਨ ਯੂਨੀਅਨ ਵੱਲੋਂ ਲਗਾਤਾਰ ਸਰਕਾਰੀ ਬੱਸਾਂ ਵਧਾਉਣ ਸਮੇਤ ਟਿਕਟ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ।ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਜਸਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਮੰਗ ਨੂੰ ਸਿਰੇ ਨਹੀਂ ਲਗਾਇਆ ਗਿਆ। ਪਨਬੱਸ ਦੇ ਅਧਿਕਾਰੀਆਂ ਵਲੋਂ ਮੋਹਾਲੀ ਬੱਸ ਸਟੈਂਡ ਦੇ ਹੁਕਮਾਂ ਤੋਂ ਪੰਜਾਬ ਸਰਕਾਰ ਦੀ ਚੰਡੀਗੜ੍ਹ ਪ੍ਰਤੀ ਨੀਤੀ ਕਲੀਅਰ ਹੋ ਰਹੀ ਹੈ ਜਿਵੇਂ ਪਹਿਲਾਂ ਚੰਡੀਗੜ੍ਹ 17 ਸੈਕਟਰ ਤੋਂ 43 ਵਿੱਚ ਬੱਸਾਂ ਲਿਆਂਦੀਆਂ ਗਈਆਂ ਹੁਣ ਇੱਕ ਪ੍ਰਕਿਰਿਆ ਤਹਿਤ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਹੋਲੀ ਹੋਲੀ ਚੰਡੀਗੜ੍ਹ 43 ਤੋਂ ਮੋਹਾਲੀ ਲਿਆਉਣ ਲਈ ਮੁਲਾਜ਼ਮਾਂ ਤੇ ਦਬਾਅ ਬਣਾਈਆਂ ਜਾ ਰਿਹਾ ਹੈ ਜਿਸ ਤਹਿਤ ਮੋਹਾਲੀ ਬਾਬਾ ਬੰਦਾ ਸਿੰਘ ਬਹਾਦਰ ਬੱਸ ਸਟੈਂਡ ਵਿਖੇ ਜਾਣ ਲਈ ਚੱਕਰ ਕੱਟ ਕੇ ਸਮਾਂ ਖਰਾਬ ਕਰਕੇ ਸਾਰੇ ਟਾਇਮ ਮਿਸ ਹੋ ਜਾਣ ਪਰ ਮੋਹਾਲੀ ਜਾਣ ਲਾਜ਼ਮੀ ਕੀਤਾ ਗਿਆ ਹੈ ਕੋਈ ਸਾਰਥਿਕ ਹੱਲ ਨਹੀਂ ਕੱਢਿਆ ਜਾ ਰਿਹਾ।



