Punjab

ਟਰੱਕ ਦੀ ਲਪੇਟ ’ਚ ਆਏ ਮੋਟਰਸਾਈਕਲ ਸਵਾਰ ਦੀ ਮੌਤ

ਲੁਧਿਆਣਾ, 22 ਸਤੰਬਰ : ਲੁਧਿਆਣਾ ਸੜਕ ’ਤੇ ਜਾ ਰਹੇ ਬੱਚੇ ਨੂੰ ਬਚਾਉਂਦੇ ਮੋਟਰਸਾਈਕਲ ਸਵਾਰ ਤੇਜ਼ ਰਫਤਾਰ ਟਰੱਕ ਦੀ ਲਪੇਟ ’ਚ ਆ ਗਿਆ। ਇਸ ਦਰਦਨਾਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਸ਼ ਕੁਮਾਰ ਦੇ ਰੂਪ ’ਚ ਹੋਈ ਹੈ, ਜੋ ਕਿ ਧਾਰਮਿਕ ਸਮਾਗਮ ’ਚ ਬੈਂਜੋ ਨਾਂ ਦਾ ਯੰਤਰ ਵਜਾ ਕੇ ਪਰਿਵਾਰ ਪਾਲਦਾ ਸੀ। ਉਕਤ ਦੁਰਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਘਟਨਾ ਬੀਤੀ ਦੇਰ ਰਾਤ ਦੀ ਹੈ ਜਦ ਇੱਕ ਜਾਗਰਣ ਪ੍ਰੋਗਰਾਮ ਤੋਂ ਵਿਹਲਾ ਹੋ ਕੇ ਮੋਟਰਸਾਈਕਲ ’ਤੇ ਘਰ ਵੱਲ ਜਾ ਰਿਹਾ ਸੰਤੋਸ਼ ਟਰੱਕ ਦੀ ਲਪੇਟ ’ਚ ਆ ਗਿਆ। ਜਾਣਕਾਰੀ ਮੁਤਾਬਕ ਸੰਤੋਸ਼ ਮਾਡਲ ਗ੍ਰਾਮ ਸਥਿਤ ਇੱਕ ਮੰਦਰ ’ਚ ਧਾਰਮਿਕ ਪ੍ਰੋਗਰਾਮ ਖਤਮ ਕਰ ਕੇ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਜਦ ਫੋਕਲ ਪੁਆਇੰਟ ਕੋਲ ਪੁੱਜਾ ਤਾਂ ਸੜਕ ਤੇ ਅਚਾਨਕ ਇਕ ਬੱਚਾ ਦੌੜਦਾ ਹੋਇਆ ਆਇਆ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ’ਚ ਸੰਤੋਸ਼ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਨਾਲ ਜਾ ਟਕਰਾਇਆ। ਸੰਤੋਸ਼ ਟਰੱਕ ਤੇ ਟਾਇਰਾਂ ਹੇਠ ਆਉਣ ਕਾਰਨ ਬੁਰੀ ਤਰ੍ਹ ਨਾਲ ਕੁਚਲਿਆ ਗਿਆ। ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਸੰਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਬੱਚਿਆਂ ਦਾ ਬਾਪ ਸੰਤੋਸ਼ ਮੂਲ ਰੂਪ ’ਚ ਔਰੰਗਾਬਾਦ ਦਾ ਰਹਿਣ ਵਾਲਾ ਸੀ ਤੇ ਬੀਤੇ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਫੋਕਲ ਪੁਆਇੰਟ ਇਲਾਕੇ ’ਚ ਰਹਿ ਰਿਹਾ ਸੀ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੇ ਮੁੱਖ ਅਫਸਰ ਕੁਲਬੀਰ ਸਿੰਘ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦੇ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਵਾਲੀ ਸਥਾਨ ’ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਤੇ ਰਾਹਗੀਰਾਂ ਕੋਲੋਂ ਜਾਣਕਰੀ ਹਾਸਲ ਕਰ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button