Punjab

ਜੂਡੀਓ ਸ਼ੋਅਰੂਮ ’ਚ ਚੋਰੀ, ਸੁਰੱਖਿਆ ਗਾਰਡ ਹੀ ਨਿਕਲਿਆ ਚੋਰ

ਜਲੰਧਰ, 29 ਜੂਨ: ਥਾਣਾ-ਛੇ ਦੀ ਹੱਦ ’ਚ ਪੈਂਦੇ ਮਾਡਲ ਟਾਊਨ ’ਚ ਸਥਿਤ ਇਕ ਸ਼ੋਅਰੂਮ ’ਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰੀ ਸ਼ੋਅਰੂਮ ’ਚ ਕੰਮ ਕਰਨ ਵਾਲੇ ਸੁਰੱਖਿਆ ਗਾਰਡ ਵੱਲੋਂ ਕੀਤੀ ਗਈ ਸੀ। ਪੁਲਿਸ ਨੇ ਗਾਰਡਨ ਕਾਲੋਨੀ ਵਾਸੀ ਮਾਜਿਦ ਅਸ਼ਰਫ ਦੀ ਸ਼ਿਕਾਇਤ ਤੇ ਇਸ ਸਬੰਧੀ ਮਾਮਲਾ ਦਰਜ ਕੀਤਾ ਹੈ। ਮੁਲ਼ਜ਼ਮ ਹਾਲੇ ਤੱਕ ਫ਼ਰਾਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮਾਜਿਦ ਅਸ਼ਰਫ ਨੇ ਦੱਸਿਆ ਕਿ ਮੁਲ਼ਜ਼ਮ ਮਨਜਿੰਦਰ ਸਿੰਘ, ਜੋ ਕਿ ਐੱਸਬੀਐੱਸ ਨਗਰ ਦਾ ਵਾਸੀ ਹੈ, ਜੂਡੀਓ ਸ਼ੋਅਰੂਮ ’ਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ। 26 ਜੂਨ ਦੀ ਰਾਤ ਨੂੰ ਉਸਨੇ ਸ਼ੋਅਰੂਮ ਦਾ ਸ਼ੀਸ਼ਾ ਤੋੜਿਆ ਤੇ ਅੰਦਰ ਦਾਖ਼ਲ ਹੋ ਕੇ ਉੱਥੋਂ ਮਹਿੰਗੇ ਬੂਟ ਤੇ ਕੱਪੜੇ ਚੋਰੀ ਕਰ ਲਏ ਤੇ ਫ਼ਰਾਰ ਹੋ ਗਿਆ। ਚੋਰੀ ਦੀ ਘਟਨਾ ਦਾ ਖੁਲਾਸਾ ਅਗਲੇ ਦਿਨ ਸਵੇਰੇ ਉਦੋਂ ਹੋਇਆ ਜਦੋਂ ਸ਼ੋਅਰੂਮ ਦਾ ਸ਼ੀਸ਼ਾ ਟੁੱਟਿਆ ਹੋਇਆ ਮਿਲਿਆ ਤੇ ਸਾਮਾਨ ਗਾਇਬ ਸੀ। ਮਾਜਿਦ ਦੇ ਬਿਆਨ ’ਤੇ ਥਾਣਾ-6 ਦੀ ਪੁਲਿਸ ਨੇ ਮੁਲ਼ਜ਼ਮ ਮਨਜਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਮੁਲ਼ਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲ਼ਜ਼ਮ ਦੇ ਭੱਜਣ ਦੇ ਰਸਤੇ ਤੇ ਟਿਕਾਣੇ ਦਾ ਪਤਾ ਲਗਾਉਣ ਲਈ ਸ਼ੋਅਰੂਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲ਼ਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button