Punjab

ਜਗਰਾਉਂ ਪੁਲਿਸ ਨੇ ਗੋਲੀ ਮਾਰ ਕੇ ਨਸ਼ਾ ਤਸਕਰਾਂ ਦਾ ਆਕਾ ਫੜਿਆ

ਜਗਰਾਉਂ, 20 ਮਈ- ਜਗਰਾਉਂ ਪੁਲਿਸ ਨੇ ਬੀਤੀ ਕੱਲ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਤਿੰਨ ਕਾਰ ਸਵਾਰਾਂ ਦੇ ਅੱਜ ਤੜਕਸਾਰ ਉਹਨਾਂ ਦੇ ਆਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਨਸ਼ਾ ਤਸਕਰਾਂ ਦਾ ਆਕਾ ਆਪਣੇ ਬੀਏਮਡਬਲਿਊ ਮੋਟਰਸਾਈਕਲ ਤੇ ਜਗਰਾਉਂ ਦੇ ਪਿੰਡ ਗੁਰੂਸਰ ਕਾਉਕੇ ਨੇੜੇ ਪਿੰਡ ਚੂੜਚੱਕ ਸਾਈਡ ਵੱਲੋਂ ਆ ਰਿਹਾ ਸੀ। ਸਾਹਮਣੇ ਪੁਲਿਸ ਪੈਟਰੋਲਿੰਗ ਦੀ ਗੱਡੀ ਦੇਖ ਕੇ ਇਕਦਮ ਤੋਂ ਮੋਟਰਸਾਈਕਲ ਮੋੜਿਆ ਤਾਂ ਇਸ ਦਾ ਮੋਟਰਸਾਈਕਲ ਸਲਿਪ ਕਰਕੇ ਡਿੱਗ ਪਿਆ। ਇਸ ਤੋਂ ਪਹਿਲਾਂ ਕਿ ਪੁਲਿਸ ਇਸ ਨੂੰ ਘੇਰਾ ਪਾਉਦੀ, ਇਸ ਨੇ ਆਪਣੀ ਡੱਬ ਵਿੱਚੋਂ ਦੋ ਪਿਸਤੌਲ ਕੱਢੇ ਅਤੇ ਉਹਨਾਂ ਵਿੱਚੋਂ ਇੱਕ ਨਾਲ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ। ਜਿਸ ਤੇ ਜਵਾਬੀ ਫਾਇਰਿੰਗ ਕਰਦਿਆਂ ਪੁਲਿਸ ਨੇ ਤਿੰਨ ਗੋਲੀਆਂ ਵਰਾਈਆਂ। ਜਿਹਨਾਂ ਵਿੱਚੋਂ ਇੱਕ ਇਸ ਦੀ ਸੱਜੀ ਲੱਤ ਤੇ ਜਾ ਲੱਗੀ ਅਤੇ ਡਿੱਗ ਪਿਆ। ਪੁਲਿਸ ਨੇ ਇਸ ਨੂੰ ਜਗਰਾਉਂ ਸਿਵਲ ਹਸਪਤਾਲ ਦਾਖਲ ਕਰਵਾਇਆ। ਮੌਕੇ ਤੇ ਪੁੱਜੇ ਪੁਲਿਸ ਜ਼ਿਲ੍ਹਾ ਲੁਧਿਆਣਾ ਦੇ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਕੱਲ ਹੀ ਨਸ਼ਾ ਤਸਕਰੀ ‘ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਹੀਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਉਹਨਾਂ ਦੀ ਪੁੱਛਗਿੱਛ ਤੇ ਇਹਨਾਂ ਦੇ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕੇ ਦੇ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਦੀ ਸ਼ਮੂਲੀਅਤ ਸਾਹਮਣੇ ਆਈ। ਉਹਨਾਂ ਦੱਸਿਆ ਕਿ ਰੋਸ਼ਨ ਦੀ ਪੁੱਛਗਿੱਛ ਵਿੱਚ ਨਸ਼ਾ ਤਸਕਰੀ ਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਹ ਅਮਰੀਕਾ ਬੈਠੇ ਰਾਜਪੂਤ ਨਾਮੀ ਵਿਅਕਤੀ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਦਾ ਵੱਡਾ ਕਾਰੋਬਾਰ ਕਰ ਰਹੇ ਸਨ।

Related Articles

Leave a Reply

Your email address will not be published. Required fields are marked *

Back to top button