Punjab

ਜਗਰਾਉਂ ‘ਚ ਪ੍ਰੇਮ ਵਿਆਹ ਤੋਂ ਨਾਖੁਸ਼ ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਸਹੁਰੇ ਘਰ ਹੀ ਜੀਵਨ ਲੀਲ੍ਹਾ ਕੀਤੀ ਸਮਾਪਤ,ਸੱਸ-ਸਹੁਰੇ ਖਿਲਾਫ਼ ਮੁਕੱਦਮਾ ਦਰਜ

ਜਗਰਾਉਂ, 30 ਮਈ-ਜਗਰਾਉਂ ਦੇ ਪਿੰਡ ਕੋਠੇ ਪੋਨਾ ਵਿਖੇ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੇ ਸਹੁਰਿਆਂ ਤੋਂ ਤੰਗ ਆ ਕੇ ਸਹੁਰੇ ਘਰ ਹੀ ਦਵਾਈ ਖਾ ਕੇ ਜਾਨ ਦੇ ਦਿੱਤੀ। ਜਾਨ ਦੇਣ ਤੋਂ ਪਹਿਲਾਂ ਨੌਜਵਾਨ ਨੇ ਬਕਾਇਦਾ ਵੀਡੀਓ ‘ਚ ਆਪਣੇ ਵੱਲੋਂ ਜਾਨ ਦੇਣ ਲਈ ਸਹੁਰੇ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮਾਮਲੇ ਵਿੱਚ ਜਗਰਾਉਂ ਥਾਣਾ ਸਦਰ ਦੀ ਪੁਲਿਸ ਨੇ ਸੱਸ ਸਹੁਰੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਉਂ ਦੇ ਪਿੰਡ ਕੋਠੇ ਪੋਨਾ ਵਾਸੀ 23 ਸਾਲਾ ਅਮਨਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਅਤੇ ਜਗਰਾਉਂ ਦੇ ਪਿੰਡ ਰਸੂਲਪੁਰ ਵਾਸੀ ਅਮਨਦੀਪ ਕੌਰ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਲੜਕੀ ਪਰਿਵਾਰ ਵਿਆਹ ਦੇ ਹੱਕ ਵਿੱਚ ਨਹੀਂ ਸੀ। ਆਖਿਰ 12 ਜੁਲਾਈ 2024 ਨੂੰ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਅਮਨਿੰਦਰ ਇੰਗਲੈਂਡ ਚਲਾ ਗਿਆ ਅਤੇ ਵਾਪਸ ਆਇਆ ਤਾਂ ਉਸ ਦੀ ਪਤਨੀ ਅਮਨਦੀਪ ਕੌਰ ਕਿਸੇ ਝਗੜੇ ਦੇ ਚਲਦਿਆਂ ਆਪਣੇ ਪੇਕੇ ਪਿੰਡ ਰਸੂਲਪੁਰ ਚਲੀ ਗਈ। ਬੀਤੀ ਕੱਲ੍ਹ ਅਮਰਿੰਦਰ ਆਪਣੀ ਰੁੱਸੀ ਪਤਨੀ ਨੂੰ ਮਨਾਉਣ ਲਈ ਰਸੂਲਪੁਰ ਪਿੰਡ ਚਲਾ ਗਿਆ। ਜਿੱਥੇ ਪਤਨੀ ਅਤੇ ਸਹੁਰਿਆਂ ਨਾਲ ਉਸ ਦੀ ਲੜਾਈ ਹੋ ਗਈ। ਇਸ ‘ਤੇ ਪਰੇਸ਼ਾਨ ਹੋਏ ਅਮਨਿੰਦਰ ਨੇ ਸਹੁਰੇ ਘਰ ਹੀ ਗੋਲੀਆਂ ਖਾਦੀਆਂ ਅਤੇ ਆਪਣੇ ਮੋਬਾਈਲ ਤੋਂ ਵੀਡੀਓ ਬਣਾ ਕੇ ਇਸ ਘਟਨਾ ਲਈ ਆਪਣੇ ਸਹੁਰੇ ਅਤੇ ਸੱਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵੀਡੀਓ ਆਪਣੇ ਪਿਤਾ ਪਰਮਿੰਦਰ ਸਿੰਘ ਨੂੰ ਭੇਜ ਦਿੱਤੀ। ਹਾਲਤ ਵਿਗੜਨ ਤੇ ਸਹੁਰੇ ਪਰਿਵਾਰ ਨੇ ਅਮਰਿੰਦਰ ਨੂੰ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਗਰਾਉਂ ਪੁਲਿਸ ਨੇ ਮ੍ਰਿਤਕ ਅਮਨਿੰਦਰ ਦੇ ਸੱਸ ਸਹੁਰੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ।

Related Articles

Leave a Reply

Your email address will not be published. Required fields are marked *

Back to top button