
ਜਲੰਧਰ, 21 ਜੁਲਾਈ : ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਜੀਪ ਦੇ ਚਾਰੇ ਟਾਇਰ ਰਿਮਾਂ ਸਮੇਤ ਚੋਰੀ ਕਰ ਲਏ। ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੰਦੀਪ ਸਿੰਘ ਵਾਸੀ ਛੋਟੀ ਬਾਰਾਂਦਰੀ ਨੇ ਕਿਹਾ ਕਿ ਉਸਦੀ ਥਾਰ ਜੀਪ 15 ਜੁਲਾਈ ਨੂੰ ਘਰ ਦੇ ਬਾਹਰ ਖੜ੍ਹੀ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸਨੇ ਦੇਖਿਆ ਕਿ ਜੀਪ ਦੇ ਟਾਇਰ ਚੋਰੀ ਹੋ ਗਏ ਸਨ ਤੇ ਹੇਠਾਂ ਇੱਟਾਂ ਰੱਖੀਆਂ ਹੋਈਆਂ ਸਨ। ਪੁਲਿਸ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇ।



