
ਜਲੰਧਰ, 2 ਸਤੰਬਰ: ਮਾਨਸਿਕ ਤੌਰ ਤੇ ਪਰੇਸ਼ਾਨ ਔਰਤ ਜਿਹੜੀ ਕਿ ਆਪਣੀ 2 ਸਾਲ ਦੀ ਧੀ ਨਾਲ ਘਰੋ ਕਿਸੇ ਕੰਮ ਗਈ ਸੀ, ਵਾਪਸ ਨਹੀਂ ਪਰਤੀ। ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸਦਾ ਵਿਆਹ ਕਮਲਾ (26) ਪੁੱਤਰੀ ਛੋਟੂ ਸਾਮਤ ਵਾਸੀ ਨੇਪਾਲ ਹਾਲ ਨਿਵਾਸੀ ਪਰਾਗਪੁਰ ਨਾਲ ਹੋਇਆ ਸੀ। ਕਮਲਾ ਆਪਣੇ ਨਾਲ ਆਪਣੀ 2 ਸਾਲ ਦੀ ਬੇਟੀ ਵੀ ਲੈ ਕੇ ਆਈ ਸੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਜਦੋ ਸਵੇਰੇ ਕੰਮ ਤੇ ਗਿਆ ਸੀ ਤਾਂ ਸ਼ਾਮ ਨੂੰ ਘਰ ਆ ਕੇ ਦੇਖਿਆ ਤਾਂ ਕਮਲਾ ਤੇ ਉਸਦੀ 2 ਸਾਲ ਦੀ ਬੇਟੀ ਘਰ ਨਹੀ ਸੀ। ਕਾਫ਼ੀ ਭਾਲ ਕਰਨ ਤੇ ਵੀ ਉਹ ਨਾ ਮਿਲੀ। ਕਮਲਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਦੀ ਦਵਾਈ ਐੱਨਐੱਚਐੱਸ ਹਸਪਤਾਲ ਜਲੰਧਰ ਤੋਂ ਚੱਲ ਰਹੀ ਸੀ। ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਔਰਤ ਤੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



