Punjab

ਗੈਂਗਸਟਰ ਗੋਰੂ ਬੱਚਾ ਨੇ ਜੇਲ੍ਹ ‘ਚੋਂ ਲੈਂਡਲਾਈਨ ਤੋਂ ਫੋਨ ਕਰਕੇ ਦਿੱਤੀ ਧਮਕੀ

ਪੜਤਾਲ ਤੋਂ ਬਾਅਦ ਥਾਣਾ ਦੁਗਰੀ ਨੇ FIR ਕੀਤੀ ਦਰਜ

ਲੁਧਿਆਣਾ, 16 ਜੁਲਾਈ : ਦਰਜਨਾਂ ਅਪਰਾਧਿਕ ਮਾਮਲਿਆਂ ਵਿੱਚ ਲਿਪਤ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਨੇ ਜੇਲ੍ਹ ਦੇ ਲੈਂਡਲਾਈਨ ਨੰਬਰ ਤੋਂ ਫੋਨ ਕਰਕੇ ਦੁਗਰੀ ਦੇ ਬਸੰਤ ਐਵਨਿਊ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਗਗਨਦੀਪ ਸਿੰਘ ਨੇ ਦੱਸਿਆ ਕਿ ਗੋਰੂ ਬੱਚਾ ਨਾਲ ਉਸਦਾ ਪੈਸਿਆਂ ਦਾ ਲੈਣ ਦੇਣ ਸੀ। ਉਸ ਮਾਮਲੇ ਵਿੱਚ ਉਹ ਲਗਾਤਾਰ ਵਿਆਜ ਭਰਦਾ ਰਿਹਾ। ਗੋਰੂ ਬੱਚੇ ਦੇ ਜੇਲ੍ਹ ਵਿੱਚ ਜਾਣ ਦੇ ਬਾਅਦ ਵੀ ਉਸਦੇ ਗੁਰਗੇ ਗਗਨਦੀਪ ਕੋਲੋਂ ਪੈਸੇ ਲੈ ਕੇ ਜਾਂਦੇ ਰਹੇ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਨੇ ਜੇਲ੍ਹ ਦੇ ਲੈਂਡਲਾਈਨ ਨੰਬਰ ਤੋਂ ਫੋਨ ਕਰਕੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਦੁਗਰੀ ਦੀ ਪੁਲਿਸ ਨੇ ਗਗਨਦੀਪ ਸਿੰਘ ਦੀ ਸ਼ਿਕਾਇਤ ਤੇ ਗੈਂਗਸਟਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button