Punjab

ਆਰਮੀ ਜਵਾਨ ਦੀ ਸਵਿਫਟ ਗੱਡੀ ‘ਚੋਂ ਮਿਲੀ ਸ਼ੱਕੀ ਹਾਲਾਤਾਂ ‘ਚ ਲਾਸ਼, ਪੁਲਿਸ ਤੇ ਫੌਰੇਸਿੰਕ ਟੀਮਾਂ ਕਰ ਰਹੀਆਂ ਜਾਂਚ

ਬੇਲਾ, 16 ਜੁਲਾਈ : ਨਜ਼ਦੀਕੀ ਪਿੰਡ ਖੋਖਰਾਂ ਦੇ ਖੇਡ ਮੈਦਾਨ ਵਿੱਚ ਜਲ ਸਪਲਾਈ ਸਕੀਮ ਦੇ ਨੇੜੇ ਖੜੀ ਕਾਰ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਸ ਸੰਬੰਧੀ ਥਾਣਾ ਮੁਖੀ ਗੁਰਪ੍ਰੀਤ ਸਿੰਘ ਅਤੇ ਏਐਸ ਆਈ ਨਰਿੰਦਰ ਪਾਲ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਖੋਖਰਾ ਦੇ ਖੇਡ ਮੈਦਾਨ ਵਿਚ ਸਵਿਫਟ ਕਾਰ ਪੀਬੀ 71 ਏ 9679 ਖੜੀ ਹੈ, ਜਿਸ ਦੀ ਡਰਾਈਵਰ ਸੀਟ ‘ਤੇ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਹੈ। ਜਦੋਂ ਮੌਕੇ ‘ਤੇ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (28) ਪੁੱਤਰ ਅਰਜਨ ਸਿੰਘ ਵਾਸੀ ਪਿੰਡ ਫਤਿਹਗੜ੍ਹ ਵੀਰਾਨ ਪੁਲਿਸ ਚੌਂਕੀ ਡੱਲਾ ਜਿਲ੍ਹਾ ਰੋਪੜ ਵੱਜੋਂ ਹੋਈ ਮ੍ਰਿਤਕ ਨੌਜਵਾਨ 2017 ਵਿੱਚ ਫੌਜ ਚ ਭਰਤੀ ਹੋਇਆ ਸੀ ਅਤੇ ਜਿਸ ਦੀ ਡਿਊਟੀ ਕੋਟਾ ਰਾਜਸਥਾਨ ਵਿੱਚ ਸੀ। ਏਐਸਆਈ ਨਰਿੰਦਰ ਪਾਲ ਬੈਂਸ ਨੇ ਅੱਗੇ ਦੱਸਿਆ ਕਿ ਮ੍ਰਿਤਕ ਵਿਅਕਤੀ ਚਾਰ ਪੰਜ ਦਿਨ ਪਹਿਲਾਂ ਹੀ ਛੁੱਟੀ ਤੇ ਆਇਆ ਸੀ ਮ੍ਰਿਤਕ ਦੀ ਪਤਨੀ ਅਤੇ ਪਿਤਾ ਪੁਲਿਸ ਮੁਲਾਜ਼ਮ ਹਨ ਜਿਨ੍ਹਾਂ ਦੀ ਜਲੰਧਰ ਵਿਖੇ ਡਿਊਟੀ ਹੈ ਅਤੇ ਜਲੰਧਰ ਵਿਖੇ ਹੀ ਰਹਿੰਦੇ ਹਨ ਪੰਦਰਾਂ ਵੀਹ ਦਿਨਾਂ ਬਾਅਦ ਪਿੰਡ ਆਉਂਦੇ ਹਨ। ਮ੍ਰਿਤਕ ਦਾ ਨੌ ਮਹੀਨਿਆਂ ਦਾ ਬੱਚਾ ਹੈ। ਮ੍ਰਿਤਕ ਦੇ ਪਿਤਾ ਅਰਜਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਤੇ ਕੱਲ੍ਹ 4 ਵਜੇ ਘਰੋ ਸ੍ਰੀ ਚਮਕੌਰ ਸਾਹਿਬ ਨੂੰ ਨਵੇਂ ਕੱਪੜੇ ਲੈਣ ਗਿਆ ਸੀ, ਜਿਸ ਦਾ ਬਾਅਦ ਵਿੱਚ ਕੋਈ ਪਤਾ ਨਹੀਂ ਲੱਗਾ ਪਰਿਵਾਰਕ ਮੈਂਬਰ ਸਾਰੀ ਰਾਤ ਲੱਭਦੇ ਰਹੇ ਸਵੇਰੇ ਖੋਖਰਾ ਖੇਡ ਮੈਦਾਨ ਵਿੱਚ ਗੱਡੀ ਖੜੀ ਦੇਖੀ ਜਦੋਂ ਗੱਡੀ ਦੇ ਕੋਲ ਆ ਕੇ ਦੇਖਿਆ ਤਾਂ ਡਰਾਈਵਰ ਸੀਟ ਉੱਤੇ ਉਸ ਦੇ ਪੁੱਤਰ ਦੀ ਲਾਸ਼ ਪਈ ਸੀ। ਮੌਕੇ ‘ਤੇ ਪੁਲਿਸ ਅਤੇ ਫੌਰੇਸਿੰਕ ਟੀਮਾਂ ਜਾਂਚ ਕਰ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button