Punjab
ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ‘ਚ ਵੱਡਾ ਹਾਦਸਾ
AC ਕੰਪ੍ਰੈਸਰ ਫਟਣ ਨਾਲ ਇਕ ਔਰਤ ਦੀ ਮੌਤ, ਕਈ ਲੋਕ ਝੁਲਸੇ

ਰੂਪਨਗਰ, 3 ਜੂਨ : ਰੂਪਨਗਰ ਦੇ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ ‘ਚ ਮੰਗਲਵਾਰ ਨੂੰ ਏਸੀ ਕੰਪ੍ਰੈਸਰ ਫਟਣ ਕਾਰਨ ਹਾਦਸਾ ਵਾਪਰਿਆ। ਹਾਦਸੇ ‘ਚ 10 ਤੋਂ ਜ਼ਿਆਦਾ ਲੋਕ ਝੁਲਸ ਗਏ ਜਿਨ੍ਹਾਂ ਨੂੰ ਪਰਮਾਰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿਚੋਂ ਦੋ ਔਰਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਜਿਸ ਵਿਚੋਂ ਇਕ ਦੀ ਮੌਤ ਹੋ ਗਈ ਹੈ। ਇਹ ਹਾਦਸਾ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਖੁਸ਼ਹਾਲ ਸਿੰਘ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਵਾਪਰਿਆ।



