
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 3 ਜੂਨ : ਪੰਜਾਬ ਕੈਬਨਿਟ ਦੀ ਮੀਟਿੰਗ ਮੰਗਲਵਾਰ ਸਵੇਰੇ 12 ਵਜੇ ਸ਼ੁਰੂ ਹੋਈ ਸੀ। ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇੇ ਹੋਈ, ਜੋ ਹੁਣ ਖਤਮ ਹੋ ਚੁੱਕੀ ਹੈ। ਇਸ ਮੀਟਿੰਗ ਵਿਚ ਜੋ ਵੀ ਅਹਿਮ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਪੰਜਾਬ ਦੇ SC ਪਰਿਵਾਰਾਂ ਦਾ ਲਗਭਗ 68 ਕਰੋੜ ਦਾ ਕਰਜ਼ ਮੁਆਫ਼ ਕੀਤਾ ਹੈ। ਇਹ ਕਰਜ਼ਾ ਪਿਛਲੇ 20 ਸਾਲਾਂ ਦਾ ਕਰਜ਼ ਹੈ। ਜੋ 31 ਮਾਰਚ 2020 ਤਕ ਦਾ ਹੈ। ਇਹ ਕਰਜ਼ ਉਨ੍ਹਾਂ ਪਰਿਵਾਰਾਂ ਦਾ ਮੁਆਫ਼ ਕੀਤਾ ਗਿਆ ਹੈ, ਜੋ ਕਰਜ਼ ਵਾਪਸ ਕਰਨ ਦੇ ਅਸਮਰੱਥ ਸਨ। ਇਸ ਕਰਜ਼ ਵਿਚ ਗੋਲਡ ਲੋਨ ਤੇ ਲਏ ਕਰਜ਼ੇ ‘ਤੇ ਵਿਆਜ ਹੈ। ਇਸ ਨਾਲ 4727 ਲਾਭਪਾਤਰੀਆਂ ਨੂੰ ਫਾਇਦਾ ਹੋਵੇਗਾ। ਦੱਸ ਦੇਈਏ ਕਿ ਇਹ ਸਾਰੇ ਕਰਜ਼ PSCFC ਤੋਂ ਲਏ ਗਏ ਸਨ। ਜੋ 31 ਮਾਰਚ 2020 ਤਕ ਦੇ ਲਏ ਗਏ ਸਾਰੇ ਕਰਜ਼ ਮੁਆਫ਼ ਕਰ ਦਿੱਤੇ ਗਏ ਹਨ।



