
ਖੰਨਾ, 31 ਮਈ : : ਸਥਾਨਕ ਗਲਵੱਡੀ ਇਲਾਕੇ ’ਚ ਲਾਪਤਾ ਹੋਈਆਂ ਤਿੰਨ ਨਾਬਾਲਿਗ ਬੱਚੀਆਂ ਪੁਲਿਸ ਨੇ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਇਹ ਬੱਚੀਆਂ ਚੰਡੀਗੜ੍ਹ ਤੋਂ ਬਰਾਮਦ ਹੋਈਆਂ ਹਨ ਤੇ ਘਰ ਦੇ ਮਾਹੌਲ ਕਰਕੇ ਘਰੋਂ ਮਰਜੀ ਨਾਲ ਗਈਆਂ ਸਨ। ਐੱਸਪੀ ਡੀ ਪਵਨਜੀਤ ਚੌਧਰੀ ਨੇ ਕਿਹਾ ਗਲਵੱਡੀ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਤੋਂ ਤਿੰਨ ਨਾਬਾਲਿਗ ਬੱਚੀਆਂ ਅੰਜਲੀ (13), ਨੰਦਿਨੀ (11) ਤੇ ਮਮਤਾ (8) ਹੈ, ਜੋ ਕਿ ਸਕੀਆਂ ਭੈਣਾਂ ਹਨ ਜੋ ਅਚਾਨਕ ਘਰੋਂ ਚਲੀਆਂ ਗਈਆਂ। ਇਸ ’ਤੇ ਗੁਮਸ਼ੁਦਾ ਲੜਕੀਆਂ ਦੇ ਪਿਤਾ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਤੇ ਥਾਣਾ ਸਿਟੀ 2 ਦੇ ਮੁਖੀ ਤਰਵਿੰਦਰ ਬੇਦੀ ਦੀ ਅਗਵਾਈ ’ਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਬੱਚੀਆਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ਼ ਤੇ ਡਰੋਨ ਕੈਮਰਿਆਂ ਦੀ ਮਦਦ ਨਾਲ ਇਲਾਕੇ ਦੀ ਜਾਂਚ ਕੀਤੀ ਗਈ। ਵੱਖ-ਵੱਖ ਟੀਮਾਂ ਦੀ ਬਣਾ ਕੇ ਮੱਕੀ ਦੀ ਫਸਲ ਤਕ ਦੀ ਜਾਂਚ ਕੀਤੀ ਗਈ। ਕੈਮਰਿਆਂ ਦੀ ਮਦਦ ਨਾਲ ਰੂਟ ਟਰੇਸ ਕਰਨਾ ਸ਼ੁਰੂ ਕੀਤਾ। ਤਿੰਨੋ ਬੱਚੀਆਂ ਦੀਆਂ ਫੋਟੋਆਂ ਸਾਰੇ ਪੰਜਾਬ ਦੇ ਥਾਣਿਆਂ ’ਚ ਭੇਜੀ। ਬੱਚੀਆਂ ਦੀ ਸੂਚਨਾ ਦੇਣ ਵਾਲੇ ਨੂੰ 15 ਹਜ਼ਾਰ ਰੁਪਏ ਨਕਦ ਇਨਾਮ ਰੱਖਿਆ ਗਿਆ।



