Punjab

ਕੈਦੀ ਨੇ ਜੇਲ੍ਹ ਅਧਿਕਾਰੀ ਨਾਲ ਧੱਕਾ ਮੁੱਕੀ ਕਰਕੇ ਡਿਊਟੀ ’ਚ ਵਿਘਨ ਪਾ ਕੇ ਜੇਲ੍ਹ ਦਾ ਮਾਹੌਲ ਖਰਾਬ ਕੀਤਾ, ਮਾਮਲਾ ਦਰਜ

ਫ਼ਿਰੋਜ਼ਪੁਰ, 22 ਮਾਰਚ (ਬਾਲ ਕਿਸ਼ਨ)– ਕੇਂਦਰੀ ਜੇਲ੍ਹ ਫਿਰੋਜ਼ਪਰ ਵਿਚ ਇਕ ਕੈਦੀ ਵੱਲੋਂ ਜੇਲ੍ਹ ਅਧਿਕਾਰੀ ਨਾਲ ਬਦਤਮੀਜੀ ਕਰਨ, ਭੱਦੀ ਸ਼ਬਦਾਵਲੀ ਅਤੇ ਧੱਕਾ ਮੁੱਕੀ ਕਰਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਇਕ ਕੈਦੀ ਖਿਲਾਫ 221, 132, ਬੀਐੱਨਐੱਸ 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ਰਮਾ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਬਲਵੀਰ ਸਿੰਘ ਵਧੀਕ ਸੁਪਰਡੈਂਟ ਜੇਲ੍ਹ ਦੀ ਨਿਗਰਾਨੀ ਹੇਠ ਚੱਕਰ ਇਮਦਾਦੀ ਵਾਰਡਰ ਗੌਰਵ ਨੰਬਰ 4657 ਅਤੇ ਡਿਊਟੀ ’ਤੇ ਮੌਜ਼ੂਦਾ ਗਾਰਦ ਨੂੰ ਨਾਲ ਲੈ ਕੇ ਹਾਈ ਸਿਕਉਰਟੀ ਜੋਨ ਦੇ ਆਹਾਤਾ ਨੰਬਰ 2 ਦੀ ਸ਼ਾਮ ਦੀ ਬੰਦੀ ਕਰਨ ਤੋਂ ਪਹਿਲਾਂ ਤਲਾਸ਼ੀ ਕਰਨ ਲਈ ਗਏ ਸੀ ਤਾਂ ਆਹਾਤਾ ਨੰਬਰ 2 ਵਿਚ ਬੰਦ ਕੈਦੀ ਮਲਕੀਤ ਸਿੰਘ ਉਰਫ ਫੌਜ਼ੀ ਉਰਫ ਮੀਤਾ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਰਾਮ ਦਾਸ ਕਾਲੌਨੀ ਵਾਰਡ ਨੰਬਰ 2 ਥਾਣਾ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਚੱਕੀ ਅੱਗੋ ਲੰਘਣ ਲੱਗਾ ਤਾਂ ਇਸ ਬੰਦੀ ਵੱਲੋਂ ਬਲਵੀਰ ਸਿੰਘ ਵਧੀਕ ਸੁਪਰਡੈਂਟ ਨਾਲ ਬਦਤਮੀਜੀ ਕੀਤੀ, ਭੱਦੀ ਸ਼ਬਦਾਵਲੀ ਅਤੇ ਧੱਕਾ ਮੁੱਕੀ ਕੀਤੀ ਅਤੇ ਬੰਦੀ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਅਤੇ ਕਰਮਚਾਰੀਆਂ ਨੂੰ ਸ਼ਾਮ ਦੀ ਬੰਦੀ ਕਰਨ ਵਿਚ ਦਿੱਕਤ ਪੇਸ਼ ਕੀਤੀ। ਇਸ ਕੈਦੀ ਵੱਲੋਂ ਜੇਲ੍ਹ ਅਧਿਕਾਰੀ, ਕਰਮਚਾਰੀਆਂ ਨਾਲ ਬਦਤਮੀਜੀ ਨਾਲ ਪੇਸ਼ ਆ ਕੇ ਭੱਦੀ ਸ਼ਬਦਾਵਲੀ, ਧੱਕਾ ਮੁੱਕੀ ਕਰਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਅਤੇ ਜੇਲ੍ਹ ਦਾ ਮਾਹੌਲ ਖਰਾਬ ਕੀਤਾ ਹੈ। ਜਾਂਚਕਰਤਾ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button