
ਫ਼ਿਰੋਜ਼ਪੁਰ, 22 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਵਿਚ ਇਕ ਵਿਅਕਤੀ ਨੂੰ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 3 ਲੋਕਾਂ ਖਿਲਾਫ 420, 120-ਬੀ ਆਈਪੀਸੀ 13 ਦੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 496817 ਰਾਹੀਂ ਜਸਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਸਤੀ ਭਾਈ ਕੇ ਡਸਟੂਲ ਸਾਹਿਬ ਤਹਿਸੀਲ ਵਾ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀਅਨ ਤਰਸੇਮ ਗੌਤਮ ਪੁੱਤਰ ਲੇਟ ਹਰੀ ਓਮ ਪ੍ਰਕਾਸ਼, ਅਰੁਨ ਬਾਲਾ ਪਤਨੀ ਤਰਸੇਮ ਗੌਤਮ ਵਾਸੀਅਨ ਗਲੀ ਨੰਬਰ 1 ਬਸਤੀ ਟੈਂਕਾਂਵਾਲੀ ਕੈਂਟ ਫਿਰੋਜ਼ਪੁਰ ਅਤੇ ਤਰੁਨ ਗੌਤਮ ਪੁੱਤਰ ਤਰਸੇਮ ਗੌਤਮ ਵਾਸੀ ਗਲੀ ਨੰਬਰ 1 ਬਸਤੀ ਟੈਂਕਾਂਵਾਲੀ ਕੈਂਟ ਫਿਰੋਜ਼ਪੁਰ ਹਾਲ ਨਿਊਜ਼ੀਲੈਂਡ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ 22 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚਕਰਤਾ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।



