
ਬਰਨਾਲਾ, 17 ਅਗਸਤ : ਥਾਣਾ ਭਦੌੜ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਨਿਰਭੈ ਸਿੰਘ ਉਰਫ ਨਿੱਕਾ ਪੁੱਤਰ ਨਿਰਮਲ ਸਿੰਘ ਵਾਸੀ ਪੱਤੀ ਮੋਹਰ ਸਿੰਘ ਭਦੌੜ ਨੇ ਬਿਆਨ ਦਰਜ ਕਰਵਾਏ ਕਿ ਉਹ ਬਾਜਾਖਾਨਾ ਰੋਡ ਦੇ ਪੈਂਦੇ ਪੈਟਰੋਲ ਪੰਪ ’ਤੇ ਲੋਹੇ ਦੇ ਸਾਮਾਨ ਦੀ ਭਰੀ ਗੱਡੀ (ਟਰੱਕ) ਨੂੰ ਖਾਲੀ ਕਰ ਕੇ ਤਿੰਨ ਕੋਨੀ ਭਦੌੜ ਪਾਸ ਆ ਗਿਆ ਸੀ। ਜਿਥੇ ਤਿੰਨ ਕੋਨੀ ਭਦੌੜ ਪਾਸ ਮਨਵੀਰ ਸਿੰਘ ਪੁੱਤਰ ਜਸਮੇਲ ਸਿੰਘ, ਮਨਿੰਦਰ ਸਿੰਘ ਪੁੱਤਰ ਅਮ੍ਰਿਤਪਾਲ ਸਿੰਘ ਉਰਫ ਪਾਲਾ, ਅਸ਼ੀਸ ਸਿੰਘ ਪੁੱਤਰ ਨਿੱਕਾ ਸਿੰਘ ਤੇ ਕਰਨ ਸਿੰਘ ਪੁੱਤਰ ਕਾਕਾ ਮਾਨ ਵਾਸੀਆਨ ਭਦੌੜ ਆ ਗਏ ਜਿਨ੍ਹਾਂ ਨੇ ਆਉਣ ਸਾਰ ਮੁਦੱਈ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



