Punjab

ਸੜਕੀ ਹਾਦਸੇ ’ਚ ਬਾਈਕ ਸਵਾਰ ਨੌਜਵਾਨ ਦੀ ਮੌਤ

ਤਪਾ ਮੰਡੀ, 17 ਅਗਸਤ : ਤਪਾ ਦੇ ਨਜ਼ਦੀਕੀ ਪਿੰਡ ਦਰਾਜ ਦੇ ਇਕ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਨੌਜਵਾਨ ਪਰਮਵੀਰ ਸਿੰਘ (24) ਪੁੱਤਰ ਦਰਸ਼ਨ ਸਿੰਘ ਵਾਸੀ ਦਰਾਜ ਜੋ ਤਪਾ ਵਿਖੇ ਇਕ ਬੈਂਕ ’ਚ ਨੌਕਰੀ ਕਰਦਾ ਸੀ, ਵੀਰਵਾਰ ਵਾਲੇ ਦਿਨ ਬੈਂਕ ਦੇ ਕੰਮ ਸਬੰਧੀ ਆਪਣੇ ਸਾਥੀ ਸਮੇਤ ਰਾਮਪੁਰਾ ਗਿਆ ਹੋਇਆ ਸੀ। ਜਦੋਂ ਉਹ ਬੈਂਕ ਦਾ ਕੰਮ ਸਮਾਪਤ ਕਰ ਕੇ ਰਾਮਪੁਰਾ ਫੂਲ ਤੋਂ ਮੋਟਰਸਾਈਕਲ ਰਾਹੀ ਤਪਾ ਪਰਤ ਰਹੇ ਸਨ ਤਾਂ ਮੁੱਖ ਮਾਰਗ ’ਤੇ ਪਿੱਛੋਂ ਇਕ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਦੂਸਰੇ ਨੌਜਵਾਨ ਦਾ ਬਚਾਅ ਰਿਹਾ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਚੁੱਕ ਕੇ ਭੁੱਚੋ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਉਕਤ ਨੌਜਵਾਨ ਦਮ ਤੋੜ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਹਾਦਸੇ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਕਤ ਨੌਜਵਾਨ ਆਪਣੇ ਮਾਂ-ਪਿਓ ਦਾ ਇਕਲੋਤਾ ਪੁੱਤਰ ਸੀ, ਜਿਸਦਾ ਨਵੰਬਰ ਮਹੀਨੇ ’ਚ ਵਿਆਹ ਸੀ। ਘਟਨਾ ਦਾ ਪਤਾ ਲੱਗਦਾ ਹੀ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ।

Related Articles

Leave a Reply

Your email address will not be published. Required fields are marked *

Back to top button